ਵਿਸ਼ਵ ਕੱਪ : ਕੋਹਲੀ ਦਾ ਖੁਲਾਸਾ, ਇਸ ਕਾਰਨ ਕਾਰਤਿਕ ਨੂੰ ਦਿੱਤੀ ਰਿਭਸ਼ ਪੰਤ ਦੀ ਜਗ੍ਹਾ

Wednesday, May 15, 2019 - 08:50 PM (IST)

ਵਿਸ਼ਵ ਕੱਪ : ਕੋਹਲੀ ਦਾ ਖੁਲਾਸਾ, ਇਸ ਕਾਰਨ ਕਾਰਤਿਕ ਨੂੰ ਦਿੱਤੀ ਰਿਭਸ਼ ਪੰਤ ਦੀ ਜਗ੍ਹਾ

ਨਵੀਂ ਦਿੱਲੀ— ਆਈ.ਸੀ.ਸੀ. ਵਿਸ਼ਵ ਕੱਪ 2019 ਦੇ ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰਨ ਤੋਂ ਬਾਅਦ ਕਈ ਕ੍ਰਿਕਟਰਾਂ ਨੇ ਭਾਰਤ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਟੀਮ 'ਚ ਸ਼ਾਮਲ ਨਾ ਕਰਨ ਦੀ ਅਸਹਿਮਤੀ ਜਿਤਾਈ ਹੈ। ਹੁਣ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਦਬਾਅ ਦੀ ਸਥਿਤੀ 'ਚ ਅਨੁਭਵ ਅਤੇ ਸ਼ਾਂਤ ਰਹਿ ਕੇ ਖੇਡਣਾ ਹੁੰਦਾ ਹੈ ਅਤੇ ਇਸ ਕਾਰਨ ਪੰਤ ਦੀ ਜਗ੍ਹਾ ਦਿਨੇਸ਼ ਕਾਰਤਿਕ ਨੂੰ ਰੱਖਿਆ ਗਿਆ ਹੈ।


ਇਕ ਇੰਟਰਵਿਊ 'ਚ ਵਿਰਾਟ ਕੋਹਲੀ ਨੇ ਕਿਹਾ ਕਿ ਦਬਾਅ ਦੀ ਸਥਿਤੀ 'ਚ ਦਿਨੇਸ਼ ਕਾਰਤਿਕ ਨੇ ਕੰਪੋਜਰ ਦਿਖਾਇਆ ਹੈ। ਇਹ ਹੀ ਕਾਰਨ ਸੀ ਕਿ ਜਿਸ ਦੇ ਚੱਲਦੇ ਸਾਰਿਆ ਨੇ ਕਾਰਤਿਕ ਨੂੰ ਟੀਮ 'ਚ ਸ਼ਾਮਲ ਰੱਖਣ 'ਤੇ ਸਹਿਮਤੀ ਜਿਤਾਈ। ਕਾਰਤਿਕ ਦੇ ਕੋਲ ਅਨੁਭਵ ਹੈ, ਰੱਬ ਨਾ ਕਰੇ ਮਹਿੰਦਰ ਸਿੰਘ ਧੋਨੀ ਨੂੰ ਜੇਕਰ ਕੁਝ ਹੋ ਜਾਵੇ ਤਾਂ ਕਾਰਤਿਕ ਵਿਕਟ ਦੇ ਪਿੱਛੇ ਕਾਰਗਰ ਸਾਬਤ ਹੋ ਸਕਦੇ ਹਨ। ਉਨ੍ਹਾਂ ਨੇ ਫਿਨੀਸ਼ਰ ਦੇ ਤੌਰ 'ਤੇ ਵੀ ਵਧੀਆ ਕੰਮ ਕੀਤਾ ਹੈ। ਫਿਲਹਾਲ ਵਿਸ਼ਵ ਕੱਪ ਟੀਮ 'ਚ ਬਦਲਾਅ ਕਰਨ ਲਈ ਇਸ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਕੋਲ 23 ਮਈ ਤੱਕ ਦਾ ਸਮਾਂ ਹੈ।


ਜ਼ਿਕਰਯੋਗ ਹੈ ਕਿ ਕਾਰਤਿਕ ਨੇ ਸਾਲ 2004 'ਚ ਵਨਡੇ ਇੰਟਰਨੈਸ਼ਨਲ ਕ੍ਰਿਕਟ 'ਚ ਸ਼ੁਰੂਆਤ ਕੀਤੀ ਸੀ ਅਤੇ ਹੁਣ ਤੱਕ ਉਹ ਭਾਰਤ ਦੇ ਲਈ 91 ਮੈਚ ਖੇਡ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੂੰ ਹਰ ਆਰਡਰ 'ਤੇ ਬੱਲੇਬਾਜ਼ੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ। ਭਾਰਤੀ ਟੀਮ ਦੇ ਹੇਡ ਕੋਚ ਰਵੀ ਸ਼ਾਸਤਰੀ ਦੇ ਮੁਤਾਬਕ ਅਸੀਂ ਸਮਝ ਸਕਦੇ ਹਾਂ ਕਿ ਟੀਮ 'ਚ ਹਰ ਜਗ੍ਹਾ ਦੇ ਲਈ ਕਈ ਕ੍ਰਿਕਟਰ ਸਨ, ਕੁਝ ਲਾਇਕ ਕ੍ਰਿਕਟਰਾਂ ਨੂੰ ਟੀਮ 'ਚ ਜਗ੍ਹਾ ਨਹੀਂ ਮਿਲੀ ਅਤੇ ਮੈਨੂੰ ਉਨ੍ਹਾਂ ਦੇ ਲਈ ਖਰਾਬ ਲੱਗ ਰਿਹਾ ਹੈ। ਇਨ੍ਹਾਂ ਸਾਰੇ ਟੈਲੇਂਟੇਡ ਕ੍ਰਿਕਟਰਾਂ 'ਚ 15 ਕ੍ਰਿਕਟਰਾਂ ਦੀ ਲਿਸਟ ਚੁਣਨਾ ਆਸਾਰ ਨਹੀਂ ਸੀ।


author

satpal klair

Content Editor

Related News