ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਲਈ ਖੁਸ਼ਖਬਰੀ, ਕੇਦਾਰ ਜਾਧਵ ਹੋਏ ਫਿੱਟ

Saturday, May 18, 2019 - 11:46 AM (IST)

ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਲਈ ਖੁਸ਼ਖਬਰੀ, ਕੇਦਾਰ ਜਾਧਵ ਹੋਏ ਫਿੱਟ

ਸਪੋਰਟਸ ਡੈਸਕ : ਇੰਗਲੈਂਡ ਤੇ ਵੇਲਸ 'ਚ 30 ਮਈ ਤੋਂ ਸ਼ੁਰੂ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਲਈ ਇਹ ਖੁਸ਼ਖਬਰੀ ਆਈ ਕਿ ਮੱਧਕ੍ਰਮ ਦੇ ਬੱਲੇਬਾਜ਼ ਕੇਦਾਰ ਜਾਧਵ ਨੂੰ ਫਿੱਟ ਐਲਾਨ ਕਰ ਦਿੱਤਾ ਗਿਆ। ਕੇਦਾਰ ਹੁਣ ਟੀਮ ਇੰਡੀਆ ਦੇ ਨਾਲ 22 ਮਈ ਨੂੰ ਇੰਗਲੈਂਡ ਲਈ ਰਵਾਨਾ ਹੋਣਗੇ। 

PunjabKesari

ਜਖਮੀ ਹੋਣ ਤੋਂ ਬਾਅਦ ਹੀ ਕੇਦਾਰ ਟੀਮ ਇੰਡੀਆ ਦੇ ਫਿਜ਼ੀਓ ਪੈਟਰਿਕ ਫਰਹਤ ਦੀ ਨਿਗਰਾਨੀ 'ਚ ਸਨ। ਪਿਛਲੇ ਹਫਤੇ ਦੋਨੋਂ ਮੁੰਬਈ 'ਚ ਹੀ ਮੌਜੂਦ ਸਨ। ਕੁਝ ਟ੍ਰੇਨਿੰਗ ਸੈਸ਼ਨ ਤੋਂ ਬਾਅਦ ਹੀ ਵੀਰਵਾਰ ਦੀ ਸਵੇਰੇ ਫਰਹਤ ਵਲੋਂ ਐੱਮ. ਸੀ. ਏ 'ਚ ਕਰਾਏ ਗਏ ਫਿਟਨੈੱਸ ਟੈਸਟ ਤੋਂ ਬਾਅਦ ਫਰਹਤ ਨੇ ਜਾਧਵ ਦੀ ਰਿਪੋਰਟ ਨੂੰ ਬੀ. ਸੀ. ਸੀ. ਆਈ ਨੂੰ ਸੌਂਪੀ ਸੀ। ਜਿੱਥੇ ਉਨ੍ਹਾਂ ਨੂੰ ਫਿੱਟ ਐਲਾਨ ਕਰ ਦਿੱਤਾ ਗਿਆ।  

PunjabKesari

34 ਸਾਲ ਦੇ ਕੇਦਾਰ ਯਾਧਵ ਨੂੰ ਆਈ. ਪੀ. ਐੱਲ ਦੇ 12ਵੇਂ ਸੀਜਨ 'ਚ ਸੱਟ ਲੱਗੀ ਸੀ। ਫਿਲਡਿੰਗ ਦੇ ਦੌਰਾਨ ਉਨ੍ਹਾਂ ਦਾ ਮੋਢਾ ਜਖਮੀ ਹੋ ਗਿਆ ਸੀ। ਸ਼ੁਰੂਆਤ 'ਚ ਸੱਟ ਇੰਨੀ ਗੰਭੀਰ  ਨਹੀਂ ਲੱਗ ਰਹੀ ਸੀ ਪਰ ਰਿਕਵਰੀ 'ਚ ਉਮੀਦ ਤੋਂ ਜ਼ਿਆਦਾ ਸਮਾਂ ਲੱਗਾ। ਜਿਸ ਦਾ ਖਾਮਿਆਜਾ ਚੇਨਈ ਟੀਮ ਨੂੰ ਵੀ ਭੁਗਤਨਾ ਪਿਆ ਸੀ।   


Related News