ਕਪਤਾਨ ਮਨਪ੍ਰੀਤ ਸਣੇ 9 ਪੰਜਾਬੀ ਖੇਡਣਗੇ ਵਿਸ਼ਵ ਕੱਪ ਹਾਕੀ

11/08/2018 7:24:13 PM

ਚੰਡੀਗੜ੍ਹ (ਬਿਊਰੋ)- ਹਾਕੀ ਵਿਸ਼ਵ ਕੱਪ ਲਈ ਅੱਜ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ, ਜਿਸ 18 ਮੈਂਬਰੀ ਟੀਮ ਵਿਚ ਕਪਤਾਨ ਮਨਪ੍ਰੀਤ ਸਿੰਘ ਸਣੇ 9 ਖਿਡਾਰੀ ਪੰਜਾਬ ਦੇ ਹੀ ਹਨ। ਇਹ ਗੱਲ ਪੰਜਾਬ ਤੇ ਪੰਜਾਬ ਵਾਸੀਆਂ ਲਈ ਮਾਣ ਵਾਲੀ ਗੱਲ ਹੈ। 14ਵਾਂ ਵਿਸ਼ਵ ਕੱਪ 28 ਨਵੰਬਰ ਤੋਂ 16 ਦਸੰਬਰ 2018 ਤੱਕ ਭੁਵਨੇਸ਼ਵਰ (ਉੜੀਸਾ) ਵਿਖੇ ਖੇਡਿਆ ਜਾ ਰਿਹਾ ਹੈ, ਜਿਸ ਵਿੱਚ 16 ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਭਾਰਤੀ ਟੀਮ ਦਾ ਪੂਲ ਸੀ ਹੈ।

ਟੀਮ ਵਿੱਚ ਸ਼ਾਮਲ ਕਪਤਾਨ ਮਨਪ੍ਰੀਤ ਸਿੰਘ ਤੋਂ ਇਲਾਵਾ ਅਕਾਸ਼ਦੀਪ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਹਾਰਦਿਕ ਸਿੰਘ, ਵਰੁਣ ਕੁਮਾਰ, ਕ੍ਰਿਸ਼ਨ ਬਹਾਦਰ ਪਾਠਕ ਤੇ ਹਰਮਨਪ੍ਰੀਤ ਸਿੰਘ ਪੰਜਾਬ ਦੇ ਖਿਡਾਰੀ ਹਨ।

ਹਾਕੀ ਟੀਮ ਇਸ ਤਰ੍ਹਾਂ ਹੈ-

ਗੋਲਕੀਪਰ : ਪੀ.ਆਰ. ਸ਼੍ਰੀਜੇਸ਼, ਕ੍ਰਿਸ਼ਨ ਬਹਾਦੁਰ ਪਾਠਕ। ਡਿਫੈਂਡਰ : ਹਰਮਨਪ੍ਰੀਤ ਸਿੰਘ, ਬਰਿੰਦਰ ਲਾਕੜਾ, ਵਰੁਣ ਕੁਮਾਰ, ਕੋਠਾਜੀਤ ਸਿੰਘ ਖਾਦੰਗਬਮ, ਸੁਰਿੰਦਰ ਕੁਮਾਰ, ਅਮਿਤ ਰੋਹੀਦਾਸ। ਮਿਡਫੀਲਡਰਸ : ਮਨਪ੍ਰੀਤ ਸਿੰਘ (ਕਪਤਾਨ), ਚਿੰਗਲੇਨਸਾਨਾ ਸਿੰਘ ਕੰਗਜੁਮ (ਉਪ ਕਪਤਾਨ), ਨੀਲਕਾਂਤਾ ਸ਼ਰਮਾ, ਹਾਰਦਿਕ ਸਿੰਘ, ਸੁਮਿਤ। ਫਾਰਵਰਡ : ਆਕਾਸ਼ਦੀਪ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਲਲਿਤ ਕੁਮਾਰ ਉਪਾਧਿਆਏ, ਸਿਮਰਨਜੀਤ ਸਿੰਘ।


Related News