ਵੱਡੀ ਖਬਰ; ਜਲੰਧਰ ਦੇ DC ਨੇ ਮਸ਼ਹੂਰ ਪੰਜਾਬੀ ਗਾਇਕ ਆਰ. ਨੇਤ ਅਤੇ ਗੁਰਲੇਜ਼ ਅਖ਼ਤਰ ਨੂੰ ਕੀਤਾ ਤਲਬ

Thursday, Aug 14, 2025 - 02:23 PM (IST)

ਵੱਡੀ ਖਬਰ; ਜਲੰਧਰ ਦੇ DC ਨੇ ਮਸ਼ਹੂਰ ਪੰਜਾਬੀ ਗਾਇਕ ਆਰ. ਨੇਤ ਅਤੇ ਗੁਰਲੇਜ਼ ਅਖ਼ਤਰ ਨੂੰ ਕੀਤਾ ਤਲਬ

ਐਂਟਰਟੇਨਮੈਂਟ ਡੈਸਕ- ਮਸ਼ਹੂਰ ਪੰਜਾਬੀ ਗਾਇਕ ਆਰ. ਨੇਤ ਅਤੇ ਗੁਰਲੇਜ਼ ਅਖ਼ਤਰ ਨੂੰ ਆਪਣੇ ਗਾਣੇ ‘315’ ਦੇ ਮਾਮਲੇ ਵਿੱਚ ਜਲੰਧਰ ਦੇ ਡਿਪਟੀ ਕਮਿਸ਼ਨਰ ਵੱਲੋਂ ਤਲਬ ਕੀਤਾ ਗਿਆ ਹੈ। ਦੋਵਾਂ ਕਲਾਕਾਰਾਂ ਨੂੰ 16 ਅਗਸਤ ਨੂੰ ਦੁਪਹਿਰ 12 ਵਜੇ ਜਲੰਧਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਵਿੱਚ ਹਾਜ਼ਰ ਹੋਣ ਦੇ ਹੁਕਮ ਦਿੱਤੇ ਗਏ ਹਨ। 

ਇਹ ਵੀ ਪੜ੍ਹੋ: ਵੱਡੀ ਖਬਰ; ਕਤਲ ਮਾਮਲੇ 'ਚ ਮਸ਼ਹੂਰ ਅਦਾਕਾਰ ਦੀ ਹੋਵੇਗੀ ਗ੍ਰਿਫਤਾਰੀ, SC ਨੇ ਸੁਣਾਇਆ ਸਖਤ ਫੈਸਲਾ

ਮਿਲੀ ਜਾਣਕਾਰੀ ਅਨੁਸਾਰ, ਇਹ ਸੰਮਨ ਗਾਣੇ ਦੇ ਬੋਲ ਅਤੇ ਸਮੱਗਰੀ ਨਾਲ ਜੁੜੀ ਸ਼ਿਕਾਇਤ ਦੇ ਆਧਾਰ 'ਤੇ ਜਾਰੀ ਕੀਤਾ ਗਿਆ ਹੈ। ਸ਼ਿਕਾਇਤਕਰਤਾ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਇਸ ਗਾਣੇ ਵਿੱਚ ਕੁਝ ਅਜਿਹੇ ਤੱਤ ਹਨ ਜੋ ਵਿਵਾਦਿਤ ਮੰਨੇ ਜਾ ਰਹੇ ਹਨ ਅਤੇ ਕਾਨੂੰਨੀ ਤੌਰ 'ਤੇ ਜਾਂਚ ਯੋਗ ਹਨ।

ਇਹ ਵੀ ਪੜ੍ਹੋ: ਵੱਡੀ ਖਬਰ; ਅਦਾਕਾਰਾ ਸ਼ਿਲਪਾ ਦੀ ਕਾਰ ਨੂੰ ਬੱਸ ਨੇ ਮਾਰੀ ਟੱਕਰ

ਦੱਸ ਦੇਈਏ ਕਿ ਆਰ. ਨੇਤ ਅਤੇ ਗੁਰਲੇਜ਼ ਅਖ਼ਤਰ ਪੰਜਾਬੀ ਸੰਗੀਤ ਉਦਯੋਗ ਦੇ ਮਸ਼ਹੂਰ ਨਾਮ ਹਨ, ਜਿਨ੍ਹਾਂ ਦੇ ਕਈ ਗੀਤ ਲੋਕਾਂ ਵਿੱਚ ਬਹੁਤ ਪ੍ਰਸਿੱਧ ਹਨ। ਇਨ੍ਹਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਕਈ ਹਿੱਟ ਗੀਤ ਦਿੱਤੇ ਹਨ ਅਤੇ ਸੰਗੀਤ ਪ੍ਰੇਮੀਆਂ ਵਿਚ ਖਾਸ ਲੋਕਪ੍ਰੀਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ: ਮੋਹਲੇਧਾਰ ਮੀਂਹ ਕਾਰਨ ਸਕੂਲਾਂ 'ਚ ਹੋ ਗਿਆ ਛੁੱਟੀ ਦਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News