ਬ੍ਰਾਜ਼ੀਲ ਜਿੱਤਿਆ, ਅਰਜਨਟੀਨਾ ਨੇ ਆਖ਼ਰ ’ਚ ਗੋਲ ਗੁਆ ਕੇ ਖੇਡਿਆ ਡਰਾਅ
Wednesday, Jun 09, 2021 - 03:15 PM (IST)
ਸਪੋਰਟਸ ਡੈਸਕ— ਬ੍ਰਾਜ਼ੀਲ ਨੇ ਪਰਾਗਵੇ ਨੂੰ 2-0 ਨਾਲ ਹਰਾ ਕੇ ਆਪਣੀ ਲਾਗਾਤਾਰ ਛੇਵੀਂ ਜਿੱਤ ਦੇ ਨਾਲ ਦੱਖਣੀ ਅਮਰੀਕਾ ਤੋਂ ਵਰਲਡ ਕੱਪ ਫ਼ੁੱਟਬਾਲ ਦੇ ਲਈ ਕੁਆਲੀਫ਼ਾਈ ਕਰਨ ਵੱਲ ਮਜ਼ਬੂਤ ਕਦਮ ਵਧਾਏ। ਬ੍ਰਾਜ਼ੀਲ ਹੁਣ ਦੂਜੇ ਨੰਬਰ ’ਤੇ ਕਾਬਜ਼ ਅਰਜਨਟੀਨਾ ਤੋਂ 6 ਅੰਕ ਅੱਗੇ ਹੋ ਗਿਆ ਹੈ ਜਿਸ ਨੇ ਦੋ ਗੋਲ ਦੀ ਬੜ੍ਹਤ ਦੇ ਬਾਵਜੂਦ ਕੋਲੰਬੀਆ ਤੋਂ 2-2 ਨਾਲ ਡਰਾਅ ਖੇਡਿਆ।
ਨੇਮਾਰ ਤੇ ਲੁਕਾਸ ਪਾਕਵੇਟਾ ਨੇ ਬ੍ਰਾਜ਼ੀਲ ਵਲੋਂ ਗੋਲ ਕੀਤੇ। ਇਹ ਬ੍ਰਾਜ਼ੀਲ ਦੀ ਵਿਸ਼ਵ ਕੱਪ ਕੁਆਲੀਫ਼ਾਇਰਸ ’ਚ ਪਰਾਗਵੇ ’ਤੇ ਪਿਛਲੇ 35 ਸਾਲਾਂ ’ਚ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾਂ ਮਿਗੁਏਲ ਬੋਰਜਾ ਨੇ ਕੋਲੰਬੀਆ ਵੱਲੋਂ ਦੂਜੇ ਹਾਫ਼ ਦੇ ਇੰਜੁਰੀ ਟਾਈਮ ਦੇ ਆਖ਼ਰੀ ਸਕਿੰਟ ’ਚ ਗੋਲ ਕਰਕੇ ਅਰਜਨਟੀਨਾ ਦੀ ਜਿੱਤ ਦੀਆਂ ਉਮੀਦਾਂ ’ਤੇ ਪਾਣੀ ਫੇਰਿਆ। ਇਹ ਦੱਖਣੀ ਅਮਰੀਕਾ ਕੁਆਲੀਫ਼ਾਇੰਗ ਦੇ ਸਰਵਸ੍ਰੇਸ਼ਠ ਮੈਚਾਂ ’ਚੋਂ ਇਕ ਸੀ। ਬਰਾਨਕਵਿਲਾ ਦੇ ਮੈਟਰੋਪੋਲੀਟਨ ਸਟੇਡੀਅਮ ’ਚ ਇਸ ਮੈਚ ਨੂੰ ਦੇਖਣ ਲਈ 10,000 ਦਰਸ਼ਕ ਹਾਜ਼ਰ ਸਨ।