World Cup 2023: ਸ਼੍ਰੀਲੰਕਾ ਨਾਲ ਮੁਕਾਬਲੇ ਲਈ ਤਿਆਰ ਨੀਦਰਲੈਂਡ ਟੀਮ
Saturday, Oct 21, 2023 - 09:56 AM (IST)
ਲਖਨਊ–ਖਿਤਾਬ ਦੀ ਪ੍ਰਮੁੱਖ ਦਾਅੇਵਾਦਰ ਦੱਖਣੀ ਅਫਰੀਕਾ ਨੂੰ ਹਰਾ ਚੁੱਕੀ ਨੀਦਰਲੈਂਡ ਟੀਮ ਖਰਾਬ ਫਾਰਮ ਨਾਲ ਜੂਝ ਰਹੀ ਸ਼੍ਰੀਲੰਕਾ ਵਿਰੁੱਧ ਅੱਜ ਭਾਵ ਸ਼ਨੀਵਾਰ ਨੂੰ ਵਿਸ਼ਵ ਕੱਪ ਦੇ ਮੈਚ ਵਿੱਚ ਇਸ ਲੈਅ ਨੂੰ ਕਾਇਮ ਰੱਖਣਾ ਚਾਹੇਗੀ। ਧਰਮਸ਼ਾਲਾ ਵਿੱਚ ਪਿਛਲੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਹਰਾਉਣ ਵਾਲੀ ਨੀਦਰਲੈਂਡ ਟੀਮ ਇਹ ਸਾਬਤ ਕਰਨ ਦੀ ਕੋਸ਼ਿਸ਼ ਵਿੱਚ ਹੋਵੇਗੀ ਕਿ ਉਸ ਦੀ ਉਹ ਜਿੱਤ ਕੋਈ ਤੁੱਕਾ ਨਹੀਂ ਸੀ। ਨੀਦਰਲੈਂਡ ਨੂੰ ਹਾਲਾਂਕਿ ਚੋਟੀਕ੍ਰਮ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਵਿਕਰਮਜੀਤ ਸਿੰਘ, ਮੈਕਸ ਓ ਡਾਊਡ ਤੇ ਕੌਲਿਨ ਐਕਰਮੈਨ ਟੀਮ ਨੂੰ ਚੰਗੀ ਸ਼ੁਰੂਆਤ ਨਹੀਂ ਦਿਵਾ ਸਕੇ, ਜਿਸ ਨਾਲ ਮੱਧਕ੍ਰਮ ’ਤੇ ਦਬਾਅ ਬਣਿਆ। ਦੱਖਣੀ ਅਫਰੀਕਾ ਨੂੰ ਹਰਾ ਕੇ ਟੀਮ ਦਾ ਆਤਮਵਿਸ਼ਵਾਸ ਵਧਿਆ ਹੈ ਤੇ ਇਸ ਲੈਅ ਨੂੰ ਉਹ ਸ਼੍ਰੀਲੰਕਾ ਵਿਰੁੱਧ ਵੀ ਕਾਇਮ ਰੱਖਣਾ ਚਾਹੇਗੀ। ਦੱਖਣੀ ਅਫਰੀਕਾ ਵਿਰੁੱਧ ਮਿਲੀ ਜਿੱਤ ਨੇ ਡੱਚ ਟੀਮ ਲਈ ਟਾਨਿਕ ਦਾ ਕੰਮ ਕੀਤਾ ਹੈ ਤੇ ਹੁਣ ਉਸਦੀਆਂ ਨਜ਼ਰਾਂ 12 ਸਾਲ ਵਿੱਚ ਪਹਿਲੀ ਵਾਰ ਵਿਸ਼ਵ ਕੱਪ ਖੇਡਦੇ ਹੋਏ ਸੈਮੀਫਾਈਨਲ ਵਿੱਚ ਪਹੁੰਚਣ ’ਤੇ ਲੱਗੀਆਂ ਹੋਣਗੀਆਂ।
ਇਹ ਵੀ ਪੜ੍ਹੋ- ਪਾਕਿ ਅਭਿਨੇਤਰੀ ਦਾ ਆਫਰ : ਜੇਕਰ ਅੱਜ ਭਾਰਤ ਨੂੰ ਹਰਾਇਆ ਤਾਂ ਮੈਂ ਬੰਗਲਾਦੇਸ਼ੀ ਮੁੰਡੇ ਨਾਲ ਕਰਾਂਗੀ ਡੇਟ
ਦੂਜੇ ਪਾਸੇ ਸ਼੍ਰੀਲੰਕਾ ਲਈ ਗੇਂਦਬਾਜ਼ੀ ਚਿੰਤਾ ਦਾ ਵਿਸ਼ਾ ਹੈ। ਅਜੇ ਤੱਕ ਟੀਮ ਇਕ ਇਕਾਈ ਦੇ ਰੂਪ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਬੱਲੇਬਾਜ਼ੀ ਵਿੱਚ ਉਸ ਨੇ ਦੋ ਮੈਚਾਂ ਵਿੱਚ 300 ਤੋਂ ਵੱਧ ਦਾ ਸਕੋਰ ਬਣਾਇਆ। ਸ਼੍ਰੀਲੰਕਾਈ ਹਮਲੇ ਦਾ ਦਾਰੋਮਦਾਰ ਇਕ ਵਾਰ ਫਿਰ ਦਿਲਸ਼ਾਨ ਮਧੂਸ਼ਨਾਕਾ ’ਤੇ ਹੋਵੇਗਾ ਜਿਹੜਾ ਅਜੇ ਤਕ 7 ਵਿਕਟਾਂ ਲੈ ਚੁੱਕਾ ਹੈ। ਆਸਟਰੇਲੀਆ ਵਿਰੁੱਧ ਇਸ ਮੈਦਾਨ ’ਤੇ ਖੇਡੇ ਗਏ ਮੈਚ ਵਿੱਚ ਉਸਦੀ ਗੇਂਦਬਾਜ਼ੀ ਨੂੰ ਸਵਿੰਗ ਮਿਲੀ ਸੀ ਤੇ ਹੁਣ ਡੱਚ ਟੀਮ ਵਿਰੁੱਧ ਉਹ ਇਸ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰੇਗਾ। ਲਖਨਊ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਫਾਇਦੇ ਵਿੱਚ ਰਹੀ ਹੈ ਕਿਉਂਕਿ ਫਲੱਡ ਲਾਈਟਾਂ ਵਿੱਚ ਗੇਂਦ ਘੁੰਮ ਰਹੀ ਹੈ। ਅਜਿਹੇ ਵਿਚ ਟੀਚੇ ਦਾ ਪਿੱਛਾ ਕਰਨ ਦੀ ਸਥਿਤੀ ਵਿੱਚ ਨੀਦਰਲੈਂਡ ਨੂੰ ਸਾਵਧਾਨ ਰਹਿਣਾ ਪਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ