ਕਦੀ 2011 WC ਦੀ ਜਿੱਤ ਦਾ ਮਨਾਇਆ ਸੀ ਜਸ਼ਨ, ਅੱਜ ਹੈ ਟੀਮ ਦਾ ਅਹਿਮ ਖਿਡਾਰੀ

Saturday, May 25, 2019 - 03:15 PM (IST)

ਕਦੀ 2011 WC ਦੀ ਜਿੱਤ ਦਾ ਮਨਾਇਆ ਸੀ ਜਸ਼ਨ, ਅੱਜ ਹੈ ਟੀਮ ਦਾ ਅਹਿਮ ਖਿਡਾਰੀ

ਸਪੋਰਟਸ ਡੈਸਕ— ਵਰਲਡ ਕੱਪ 2019 ਦੇ ਸ਼ੁਰੂ ਹੋਣ ਦਾ ਸਮਾਂ ਨੇੜੇ ਆ ਰਿਹਾ ਹੈ ਅਤੇ ਲੋਕ ਇਸ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਵਾਰ ਭਾਰਤੀ ਵਰਲਡ ਕੱਪ ਟੀਮ ਦੀ ਅਗਵਾਈ ਵਿਰਾਟ ਕੋਹਲੀ ਕਰ ਰਹੇ ਹਨ ਅਤੇ ਭਾਰਤ ਨੂੰ ਵਰਲਡ ਕੱਪ ਖਿਤਾਬ ਦਾ ਪ੍ਰਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਅਜਿਹੇ 'ਚ ਹਾਰਦਿਕ ਪੰਡਯਾ ਨੇ ਆਪਣੇ ਟਵਿੱਟਰ ਅਕਾਊਂਟ ਤੋਂ 2011 ਵਰਲਡ ਕੱਪ ਦੀ ਜਿੱਤ ਦੇ ਜਸ਼ਨ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਕ੍ਰਿਕਟ ਪ੍ਰਸ਼ੰਸਕ ਵੀ ਇਸ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ।
 

ਹਾਰਦਿਕ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''2011 'ਚ ਭਾਰਤ ਦੇ ਵਰਲਡ ਕੱਪ ਦੀ ਜਿੱਤ ਦਾ ਜਸ਼ਨ ਮਨਾਉਣ ਅਤੇ ਵਰਲਡ ਕੱਪ 2019 'ਚ ਭਾਰਤ ਦੀ ਨੁਮਾਇੰਦਗੀ ਕਰਨਾ, ਇਹ ਇਕ ਸੁਪਨਾ ਸੱਚ ਹੋਣ ਜਿਹਾ ਹੈ! ਤਸਵੀਰ 'ਚ ਹਾਰਦਿਕ ਆਪਣੇ ਸਾਥੀਆਂ ਦੇ ਨਾਲ 2011 ਵਿਸ਼ਵ ਕੱਪ ਦੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਦਿਸ ਰਹੇ ਹਨ। ਦੂਜੇ ਪਾਸੇ ਉਹ ਵਰਲਡ ਕੱਪ 2019 ਦੀ ਜਰਸੀ 'ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਮਹਿੰਦਰ ਸਿੰਘ ਧੋਨੀ, ਸ਼ਿਖਰ ਧਵਨ ਅਤੇ ਜਸਪ੍ਰੀਤ ਬੁਮਰਾਹ ਦਿਖਾਈ ਦੇ ਰਹੇ ਹਨ। ਹਾਰਦਿਕ ਨੇ ਟੀਮ ਇੰਡੀਆ ਲਈ 11 ਟੈਸਟ ਅਤੇ 45 ਵਨ ਡੇ 'ਚ ਕ੍ਰਮਵਾਰ 532 ਦੌੜਾਂ ਅਤੇ 731 ਦੌੜਾਂ ਬਣਾਈਆਂ ਹਨ। ਟੈਸਟ 'ਚ 17 ਵਿਕਟ ਅਤੇ ਵਨ ਡੇ 'ਚ 44 ਵਿਕਟ ਲਏ ਹਨ। ਇਸ ਦੇ ਨਾਲ ਹੀ 38 ਟੀ-20 ਮੈਚਾਂ 'ਚ 296 ਦੌੜਾਂ ਬਣਾਈਆਂ ਹਨ ਅਤੇ 36 ਵਿਕਟ ਹਾਸਲ ਕੀਤੇ ਹਨ। ਇਸ ਵਾਰ ਵਿਸ਼ਵ ਕੱਪ 'ਚ ਹਾਰਦਿਕ ਦੀ ਭੂਮਿਕਾ ਕਾਫੀ ਅਹਿਮ ਹੋਣ ਵਾਲੀ ਹੈ।

 


author

Tarsem Singh

Content Editor

Related News