CWC 19: ਇੰਗਲੈਂਡ ਨੇ ਬੰਗਲਾਦੇਸ਼ ਨੂੰ 106 ਦੌੜਾਂ ਨਾਲ ਹਰਾਇਆ

Saturday, Jun 08, 2019 - 10:53 PM (IST)

CWC 19: ਇੰਗਲੈਂਡ ਨੇ ਬੰਗਲਾਦੇਸ਼ ਨੂੰ 106 ਦੌੜਾਂ ਨਾਲ ਹਰਾਇਆ

Live Score : ENG 386/6 (50.0)
Innings Break

ਜਲੰਧਰ : ਵਰਲਡ ਕੱਪ 2019 ਦਾ 12ਵਾਂ ਮੁਕਾਬਲਾ ਇੰਗਲੈਂਡ ਅਤੇ ਬੰਗਲਾਦੇਸ਼ ਵਿਚਾਲੇ ਕਾਰਡਿਫ ਦੇ ਸੋਫੀਆ ਗਾਰਡਨਜ਼ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ ਜਿਸ ਵਿਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਇੰਗਲੈਂਡ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ 50 ਓਵਰਾਂ ਵਿਚ 6 ਵਿਕਟਾਂ ਗੁਆ ਕੇ ਬੰਗਲਾਦੇਸ਼ ਨੂੰ 387 ਦੌਡ਼ਾਂ ਦਾ ਟੀਚਾ ਦਿੱਤਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਇੰਗਲੈਂਡ ਦੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਟੀਮ ਦੇ ਦੋਵੇਂ ਸਲਾਮੀ ਬੱਲੇਬਾਜ਼ ਜੇਸਨ ਰਾਏ ਤੇ ਜਾਨੀ ਬੇਅਰਸਟੋ ਨੇ ਬਿਨਾ ਵਿਕਟ ਗੁਆਏ 100 ਤੋਂ ਵੱਧ ਦੀ ਸਾਂਝੇਦਾਰੀ ਕੀਤੀ। ਇਸ ਦੌਰਾਨ ਜੇਸਨ ਰਾਏ ਨੇ 36 ਗੇਂਦਾਂ ਵਿਚ 7 ਚੌਕੇ ਅਤੇ 1 ਛੱਕੇ ਦੀ ਮਦਦ ਨਾਲ ਆਪਣਾ ਅਰਧ ਸੈਂਕਡ਼ਾ ਪੂਰਾ ਕੀਤਾ। ਬੰਗਲਾਦੇਸ਼ ਨੂੰ ਪਹਿਲੀ ਸਫਲਤਾ ਬੇਅਰਸਟੋ ਦੇ ਰੂਪ 'ਚ ਮਿਲੀ। ਬੇਅਰਸਟੋ 6 ਚੌਕਿਆਂ ਦੀ ਮਦਦ ਨਾਲ 50 ਗੇਂਦਾਂ 'ਚ 51 ਦੌਡ਼ਾਂ ਬਣਾ ਕੇ ਮਸ਼ਰਫੀ ਮੁਰਤਜ਼ਾ ਦਾ ਸ਼ਿਕਾਰ ਬਣੇ। ਜੇਸਨ ਰਾਏ ਇਕ ਪਾਸੇ ਡਟੇ ਰਹੇ ਅਤੇ 92 ਗੇਂਦਾਂ 12 ਚੌਕੇ ਅਤੇ 1 ਛੱਕੇ ਦੀ ਮਦਦ ਨਾਲ ਆਪਣਾ ਸੈਂਕਡ਼ਾ ਕਰਨ 'ਚ ਸਫਲ ਰਹੇ। ਇੰਗਲੈਂਡ ਨੂੰ ਦੂਜਾ ਝਟਕਾ ਜੋ ਰੂਟ 21 ਦੌਡ਼ਾਂ ਦੇ ਰੂਪ 'ਚ ਲੱਗਾ। ਇਸ ਤੋਂ ਬਾਅਦ ਜੇਸਨ ਰਾਏ ਨੇ ਤੇਜੀ ਨਾਲ ਬੱਲੇਬਾਜ਼ੀ ਜਾਰੀ ਰੱਖੀ। ਉਸ ਨੇ ਮਹਿੰਦੀ ਹਸਲ ਦੇ ਓਵਰ ਵਿਚ ਪਹਿਲੀਆਂ 3 ਗੇਂਦਾਂ 3 ਛੱਕੇ ਲਗਾਏ ਪਰ ਚੌਥੀ ਗੇਂਦ 'ਤੇ ਮਸ਼ਰਫੀ ਮੁਰਤਜ਼ਾ ਨੂੰ ਕੈਚ ਦੇ ਬੈਠੇ ਅਤੇ 153 ਦੌਡ਼ਾਂ ਬਣਾ ਆਊਟ ਹੋ ਗਏ। ਇਸ ਦੌਰਾਨ ਜੋਸ ਬਟਲਰ ਨੇ ਆਉਂਦਿਆਂ ਹੀ ਤੂਫਾਨੀ ਬੱਲੇਬਾਜ਼ੀ ਸ਼ੁਰੂ ਕਰ ਦਿੱਤੀ। ਬਟਲਰ ਨੇ ਆਪਣਾ ਅਰਧ ਸੈਂਕਡ਼ਾ ਵੀ ਪੂਰਾ ਕੀਤਾ ਪਰ ਇਸ ਨੂੰ ਸੈਂਕਡ਼ੇ 'ਚ ਨਾ ਬਦਲ ਸਕਿਆ ਅਤੇ 64 ਦੌਡ਼ਾਂ ਬਣਾ ਕੇ ਸੈਫੁਦੀਨ ਦਾ ਸ਼ਿਕਾਰ ਬਣ ਗਏ। ਇੰਗਲੈਂਡ ਨੂੰ 5ਵਾਂ ਝਟਕਾ ਕਪਤਾਨ ਇਓਨ ਮੌਰਗਨ (35) ਅਤੇ 6ਵਾਂ  ਝਟਕਾ ਬੇਨ ਸਟੋਕਸ ਦੇ ਰੂਪ 'ਚ ਲੱਗਾ।

PunjabKesari

ਟੀਮਾਂ
ਇੰਗਲੈਂਡ : ਜੇਸਨ ਰਾਏ, ਜੌਨੀ ਬੇਅਰਸਟੋ, ਜੋ ਰੂਟ, ਇਓਨ ਮੋਰਗਨ (ਕਪਤਾਨ), ਬੇਨ ਸਟੋਕਸ, ਜੋਸ ਬਟਲਰ, ਕ੍ਰਿਸ ਵੋਕਸ, ਜੋਫਰਾ ਆਰਚਰ, ਆਦਿਲ ਰਾਸ਼ਿਦ, ਲੀਅਮ ਪਲਾਨਕੇਟ, ਮਾਰਕ ਵੁੱਡ।
ਬੰਗਲਾਦੇਸ਼ : ਤਮੀਮ ਇਕਬਾਲ, ਸੌਮਿਆ ਸਰਕਾਰ, ਸ਼ਕੀਬ ਅਲ ਹਸਨ, ਮੁਸ਼ਫਿਕੁਰ ਰਹੀਮ, ਮੁਹੰਮਦ ਮਿਥੂਨ, ਮਹਿਮੁਦੁੱਲਾ, ਮੋਸਦਕ ਹੁਸੈਨ, ਮੁਹੰਮਦ ਸੈਫੂਦੀਨ, ਮਹਿੰਦੀ ਹਸਨ, ਮਸ਼ਰਫ਼ੀ ਮੁਰਤਜ਼ਾ (ਕਪਤਾਨ), ਮੁਸਤਫਿਜ਼ੁਰ ਰਹਿਮਾਨ।


Related News