CWC 2019: ਅਫਗਾਨਿਸਤਾਨ ਨੇ ਆਸਟਰੇਲੀਆ ਦੇ ਖਿਲਾਫ ਜਿੱਤਿਆ ਟਾਸ, ਪਹਿਲਾਂ ਕਰੇਗਾ ਬੱਲੇਬਾਜ਼ੀ

Saturday, Jun 01, 2019 - 05:39 PM (IST)

CWC 2019: ਅਫਗਾਨਿਸਤਾਨ ਨੇ ਆਸਟਰੇਲੀਆ ਦੇ ਖਿਲਾਫ ਜਿੱਤਿਆ ਟਾਸ, ਪਹਿਲਾਂ ਕਰੇਗਾ ਬੱਲੇਬਾਜ਼ੀ

ਬ੍ਰਿਸਟਲ- ਸਾਬਕਾ ਚੈਂਪੀਅਨ ਅਤੇ ਖਿਤਾਬ ਦੀ ਸਭ ਤੋਂ ਵੱਡੀ ਦਾਅਵੇਦਾਰ ਆਸਟਰੇਲੀਆ ਵਿਸ਼ਵ ਕੱਪ-2019 ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਸ਼ਨੀਵਾਰ ਨੂੰ ਮਜ਼ਬੂਤ ਇਰਾਦਿਆਂ ਵਾਲੀ ਅਫਗਾਨਿਸਤਾਨ ਵਿਰੁੱਧ ਕਰੇਗੀ, ਜਿਹੜੀ ਆਈ. ਸੀ. ਸੀ. ਟੂਰਨਾਮੈਂਟ ਵਿਚ ਆਪਣਾ ਡੈਬਿਊ ਕਰ ਰਹੀ ਹੈ ਪਰ 'ਬਿੱਗ ਸ਼ੋਅ' ਲਈ ਉਹ ਤਿਆਰ ਹੈ।
ਆਸਟਰੇਲੀਆ ਦੀ ਟੀਮ ਆਪਣੇ ਦੋਵਾਂ ਅਭਿਆਸ ਮੈਚਾਂ ਵਿਚ ਇੰਗਲੈਂਡ ਨੂੰ 12 ਦੌੜਾਂ ਨਾਲ ਅਤੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾਉਣ ਤੋਂ ਬਾਅਦ ਵਧੇ ਹੋਏ ਮਨੋਬਲ ਨਾਲ ਗੈਰ ਤਜਰਬੇਕਾਰ ਅਫਗਾਨਿਸਤਾਨ ਵਿਰੁੱਧ ਜਿੱਤ ਲਈ ਆਸਵੰਦ ਦਿਸ ਰਹੀ ਹੈ ਪਰ ਆਈ. ਸੀ. ਸੀ. ਟੂਰਨਾਮੈਂਟ  ਵਿਚ ਪਹਿਲੀ ਵਾਰ ਉਤਰ ਰਹੀ ਅਫਗਾਨ ਟੀਮ ਨੇ ਆਪਣੇ ਪਿਛਲੇ ਪ੍ਰਦਰਸ਼ਨ ਅਤੇ ਅਭਿਆਸ ਮੈਚ ਵਿਚ 1992 ਦੀ ਚੈਂਪੀਅਨ ਪਾਕਿਸਤਾਨ ਨੂੰ ਜਿਸ ਤਰ੍ਹਾਂ ਨਾਲ 3 ਵਿਕਟਾਂ ਨਾਲ ਹਰਾਇਆ, ਉਸ ਤੋਂ ਬਾਅਦ ਇਸ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ।

'ਬਾਲ ਟੈਂਪਰਿੰਗ' ਮਾਮਲੇ ਤੋਂ ਬਾਅਦ ਖਰਾਬ ਅਕਸ ਅਤੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਉਭਰਨ ਤੋਂ ਬਾਅਦ ਆਸਟਰੇਲੀਆ ਨੇ ਜ਼ਬਰਦਸਤ ਵਾਪਸੀ ਕੀਤੀ ਹੈ ਅਤੇ ਭਾਰਤ ਨੂੰ ਉਸੇ ਦੇ ਮੈਦਾਨ 'ਤੇ ਵਨ ਡੇ ਵਿਚ 3-2 ਨਾਲ ਹਰਾਉਣ ਅਤੇ ਯੂ. ਏ. ਈ. ਵਿਚ ਸੀਰੀਜ਼ ਜਿੱਤਣ ਤੋਂ ਬਾਅਦ ਉਹ ਇਕ ਵਾਰ ਫਿਰ ਆਈ. ਸੀ. ਸੀ. ਵਿਸ਼ਵ ਕੱਪ ਦੀ ਪ੍ਰਮੁੱਖ ਦਾਅਵੇਦਾਰ ਟੀਮ ਬਣ ਗਈ ਹੈ।  ਟੀਮ ਨੂੰ ਆਪਣੇ ਸਟਾਰ ਖਿਡਾਰੀਆਂ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਦੀ ਵਾਪਸੀ ਨਾਲ ਵੀ ਕਾਫੀ ਮਜ਼ਬੂਤੀ ਮਿਲੀ ਹੈ, ਜਿਹੜੀ ਉਸਦੇ ਬੱਲੇਬਾਜ਼ੀ ਕ੍ਰਮ ਦੀ ਅਹਿਮ ਕੜੀ ਹੈ।

ਆਰੋਨ ਫਿੰਚ ਦੀ ਕਪਤਾਨੀ ਵਾਲੀ ਆਸਟਰੇਲੀਆਈ ਟੀਮ ਵਿਚ ਉਸਮਾਨ ਖਵਾਜਾ ਵੀ ਚੋਟੀਕ੍ਰਮ ਦੇ ਸਭ ਤੋਂ ਪ੍ਰਭਾਵਸ਼ਾਲੀ ਖਿਡਾਰੀ ਹਨ। ਉਥੇ ਹੀ ਗੇਂਦਬਾਜ਼ਾਂ ਵਿਚ ਵੀ ਉਸਦੇ ਕੋਲ ਮਿਸ਼ੇਲ ਸਟਾਰਕ, ਪੈਟ ਕਮਿੰਸ, ਕੇਨ ਰਿਚਰਡਸਨ, ਐਡਮ ਜ਼ਾਂਪਾ, ਨਾਥਨ ਲਿਓਨ ਵਰਗੇ ਜ਼ਬਰਦਸਤ ਖਿਡਾਰੀ ਹਨ। ਟੀਮ ਦੇ ਸਾਰੇ ਖਿਡਾਰੀ ਇਕ ਇਕਾਈ ਦੀ ਤਰ੍ਹਾਂ ਖੇਡ ਰਹੇ ਹਨ ਅਤੇ ਪਿਛਲੇ ਦੋਵੇਂ ਅਭਿਆਸ ਮੈਚਾਂ ਵਿਚ ਸਾਰੇ ਖਿਡਾਰੀਆਂ ਨੇ ਹਰ ਵਿਭਾਗ ਵਿਚ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ।

ਆਸਟਰੇਲੀਆ ਨੂੰ ਭਾਵੇਂ ਹੀ ਅਫਗਾਨਿਸਤਾਨ ਵਿਰੁੱਧ ਪਹਿਲਾਂ ਤੋਂ ਹੀ ਜਿੱਤ ਦੀ ਹੱਕਦਾਰ ਮੰਨਿਆ ਜਾ ਰਿਹਾ ਹੋਵੇ ਪਰ ਡੈਬਿਊ ਕਰ ਰਹੀ ਅਤੇ ਆਈ. ਸੀ. ਸੀ. ਟੂਰਨਾਮੈਂਟ ਦਾ ਕੋਈ ਤਜਰਬਾ ਨਾ ਰੱਖਣ ਵਾਲੀ ਅਫਗਾਨ ਟੀਮ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ। ਅਫਗਾਨਿਸਤਾਨ ਨੇ ਆਪਣੇ ਪਹਿਲੇ ਹੀ ਅਭਿਆਸ ਮੈਚ ਵਿਚ ਪਾਕਿਸਤਾਨ ਨੂੰ 3 ਵਿਕਟਾਂ ਨਾਲ ਹਰਾਇਆ ਸੀ ਅਤੇ ਉਸਦਾ ਇਹ ਪ੍ਰਦਰਸ਼ਨ ਨਿਸ਼ਚਿਤ ਹੀ ਹੈਰਾਨ ਕਰਨ ਵਾਲਾ ਰਿਹਾ ਸੀ।


Related News