CWC 2019 : ਕਾਟਰੇਲ ਨੇ ਸ਼ਾਨਦਾਰ ਫੀਲਡਿੰਗ ਕਰਦਿਆਂ ਤਮੀਮ ਨੂੰ ਕੀਤਾ ਰਨ ਆਊਟ (Video)

Tuesday, Jun 18, 2019 - 11:46 AM (IST)

CWC 2019 : ਕਾਟਰੇਲ ਨੇ ਸ਼ਾਨਦਾਰ ਫੀਲਡਿੰਗ ਕਰਦਿਆਂ ਤਮੀਮ ਨੂੰ ਕੀਤਾ ਰਨ ਆਊਟ (Video)

ਸਪੋਰਟਸ ਡੈਸਕ : ਵੈਸਟਇੰਡੀਜ ਤੇ ਬੰਗਲਦੇਸ਼ ਦੇ 'ਚ ਖੇਡੇ ਗਏ ਆਈ. ਸੀ. ਸੀ ਕ੍ਰਿਕਟ ਵਰਲਡ ਕੱਪ 2019 ਦੇ ਲੀਗ ਮੈਚ ਦੇ ਦੌਰਾਨ ਉਸ ਸਮੇਂ ਸਾਰੇ ਹੈਰਾਨ ਰਹਿ ਗਏ ਜਦੋਂ ਵਿੰਡੀਜ਼ ਖਿਡਾਰੀ ਸ਼ੇਲਡਨ ਕਾਟਰੇਲ ਨੇ ਵਿਰੋਧੀ ਖਿਡਾਰੀ ਤਮੀਮ ਇਕਬਾਲ ਨੂੰ ਰਨ ਆਊਟ ਕਰ ਦਿੱਤਾ। ਤਮੀਮ 2 ਦੌੜਾਂ ਨਾਲ ਅਰਧ ਸੈਂਕੜਾਂ ਲਗਾਉਣ ਤੋਂ ਖੁੰਝ ਗਏ ਤੇ 53 ਗੇਂਦਾਂ 'ਤੇ 6 ਚੌਕਿਆਂ ਦੀ ਮਦਦ ਨਾਲ 48 ਦੌੜਾਂ ਬਣਾ ਕੇ ਪਵੇਲੀਅਨ ਪਰਤੇ।

PunjabKesari

ਦਰਅਸਲ, 18ਵੇਂ ਓਵਰ 'ਚ ਵਿੰਡੀਜ ਖਿਡਾਰੀ ਕਾਟਰੇਲ ਬਾਲਿੰਗ 'ਤੇ ਸਨ ਤੇ ਤੀਜੀ ਗੇਂਦ 'ਤੇ ਤਮੀਮ ਸਟ੍ਰਾਈਕ 'ਤੇ ਆਏ । ਕਾਟਰੇਲ ਨੇ ਜਿਵੇਂ ਹੀ ਤੀਜੀ ਗੇਂਦ ਪਾਈ ਤਾਂ ਤਮੀਮ ਸ਼ਾਟ ਮਾਰਦੇ ਹੋਏ ਦੌੜ ਲੈਣ ਲਈ ਭੱਜੇ। ਪਰ ਕਾਟਰੇਲ ਨੇ ਸ਼ਾਨਦਾਰ ਫੀਲਡਿੰਗ ਕਰਦੇ ਹੋਏ ਬਾਲ ਫੜ ਲਈ ਤੇ ਬਿਨਾਂ ਦੇਰੀ ਕਰਦੇ ਹੋਏ ਬਾਲ ਨੂੰ ਵਿਕਟਾਂ 'ਤੇ ਦੇ ਮਾਰਿਆ ਤੇ ਤਮੀਮ ਨੂੰ ਦੌੜਾਂ ਆਊਟ ਕਰ ਦਿੱਤਾ। ਹਾਲਾਂਕਿ ਤਮੀਮ ਨੇ ਬਚਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਹੱਥ ਨਿਰਾਸ਼ਾ ਲੱਗੀ ਤੇ ਡੀ. ਆਰ. ਐੱਲ 'ਚ ਦੇਖਣ 'ਤੇ ਪਤਾ ਚੱਲਿਆ ਕਿ ਉਹ ਵਿਕਟਾਂ 'ਤੇ ਬਾਲ ਲੱਗਣ ਤੋਂ ਪਹਿਲਾਂ ਕ੍ਰਿਜ਼ ਦੇ ਅੰਦਰ ਨਹੀਂ ਪਹੰਚ ਸਕੇ।


Related News