ਵਿਸ਼ਵ ਸ਼ਤਰੰਜ ਟੀਮ ਨੇ ਅਮਰੀਕਾ ਨੂੰ ਹਰਾਇਆ

08/02/2017 3:12:53 AM

ਸੇਂਟ ਲੂਈਸ— ਵਿਸ਼ਵ ਦੇ ਸਭ ਤੋਂ ਪ੍ਰਤਿਭਾਸ਼ਾਲੀ ਨੌਜਵਾਨ ਅਤੇ ਅਮਰੀਕਾ ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਵਿਚਾਲੇ ਆਯੋਜਿਤ ਹੋਏ 30 ਹਜ਼ਾਰ ਡਾਲਰ ਦੇ ਮੈਚ ਵਿਚ ਵਿਸ਼ਵ ਟੀਮ ਨੇ ਅਮਰੀਕਾ 'ਤੇ ਜ਼ਬਰਦਸਤ ਜਿੱਤ ਦਰਜ ਕੀਤੀ। ਭਾਰਤ ਲਈ ਚੰਗੀ ਗੱਲ ਇਹ ਰਹੀ ਕਿ ਇਸ ਜਿੱਤ ਵਿਚ ਭਾਰਤ ਦੇ 12 ਸਾਲਾ ਆਰ. ਪ੍ਰਗਿਆਨੰਦਾ ਤੇ 16 ਸਾਲਾ ਆਇਰਨ ਚੋਪੜਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਵਿਸ਼ਵ ਟੀਮ ਨੇ ਅਮਰੀਕਾ 'ਤੇ 31.5-17.5 ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ। 
ਵਿਸ਼ਵ ਟੀਮ ਵਿਚ 17 ਸਾਲ ਦੇ 5 ਸਭ ਤੋਂ ਬਿਹਤਰ ਤੇ 14 ਸਾਲ ਦੇ 4 ਖਿਡਾਰੀਆਂ ਨੂੰ ਚੁਣਿਆ ਗਿਆ, ਜਿਸ ਵਿਚ ਭਾਰਤ ਦੇ ਗ੍ਰੈਂਡ ਮਾਸਟਰ ਆਇਰਨ ਚੋਪੜਾ, ਆਸਟ੍ਰੇਲੀਆ ਦੇ ਐਂਟੋਨ ਸ਼ਿਰਨੋਵ, ਰੂਸ ਦੇ ਅੰਡਰੇ ਐਸੀਪੇਂਕੋ  ਤੇ ਅਲਕੇਸੀ ਸਾਰਾਨਾ, ਅਰਮੀਨੀਆ ਦੇ ਮਰਤਿਰੋਸਯਨ ਹੈਕ ਨੂੰ ਚੁਣਿਆ ਗਿਆ, ਉਥੇ ਹੀ 14 ਸਾਲ ਦੇ ਗਰੁੱਪ ਵਿਚ ਭਾਰਤ ਦਾ ਪ੍ਰਗਿਆਨੰਦਾ, ਉਜ਼ਬੇਕਿਤਾਨ ਦੇ ਨੋਦਿਰਬੇਕ, ਰੂਸ ਦੇ ਬਿਬਿਸਰਾ ਤੇ ਬੁਲਗਾਰੀਆ ਦੇ ਸ਼ਾਲਿਮੋਵਾ ਨੁਰਗਯੁਲ ਨੂੰ ਚੁਣਿਆ ਗਿਆ ਸੀ। 


Related News