ਵਿਸ਼ਵ ਚੈਂਪੀਅਨਸ਼ਿਪ ਫਾਈਨਲ ਲਈ ਆਸਟ੍ਰੇਲੀਆ ਤੇ ਇੰਗਲੈਂਡ ਵਿਰੁੱਧ ਚੰਗਾ ਖੇਡਣਾ ਪਵੇਗਾ ਭਾਰਤ ਨੂੰ
Thursday, Dec 17, 2020 - 03:29 AM (IST)
ਦੁਬਈ– ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਪਹੁੰਚਣ ਲਈ ਟੀਮਾਂ ਵਿਚਾਲੇ ਮੁਕਾਬਲਾ ਸਖਤ ਹੋ ਗਿਆ ਹੈ ਅਤੇ ਅਜਿਹੇ ’ਚ ਭਾਰਤ ਨੂੰ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਲਈ ਆਸਟ੍ਰੇਲੀਆ ਅਤੇ ਫਿਰ ਆਪਣੇ ਦੇਸ਼ ’ਚ ਇੰਗਲੈਂਡ ਵਿਰੁੱਧ ਲੜੀ ’ਚ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਭਾਰਤ ਆਈ. ਸੀ. ਸੀ. ਪੁਰਸ਼ ਟੈਸਟ ਟੀਮ ਰੈਂਕਿੰਗ ’ਚ 114 ਰੇਟਿੰਗ ਅੰਕਾਂ ਨਾਲ ਤੀਜੇ ਨੰਬਰ ’ਤੇ ਹੈ। ਆਸਟ੍ਰੇਲੀਆ 116.46 ਅੰਕਾਂ ਨਾਲ ਪਹਿਲੇ ਜਦਕਿ ਨਿਊਜ਼ੀਲੈਂਡ 116.37 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਨਿਊਜ਼ੀਲੈਂਡ ਆਸਟ੍ਰੇਲੀਆ ਦੇ ਕਾਫੀ ਨੇੜੇ ਹੈ। ਜੇ ਨਿਊਜ਼ੀਲੈਂਡ 26 ਦਸੰਬਰ ਤੋਂ ਸ਼ੁਰੂ ਹੋਣ ਵਾਲੀ 2 ਟੈਸਟ ਮੈਚਾਂ ਦੀ ਲੜੀ ’ਚ ਪਾਕਿਸਤਾਨ ਨੂੰ 2-0 ਨਾਲ ਹਰਾ ਦਿੰਦਾ ਹੈ ਤਾਂ ਉਸ ਦੇ 5 ਲੜੀਆਂ ’ਚ 420 ਅੰਕ ਹੋ ਜਾਣਗੇ। ਇਸ ਨਾਲ ਭਾਰਤ ਨੂੰ 8 ਟੈਸਟ ਮੈਚਾਂ ’ਚ 5 ਜਾਂ 4 ਜਿੱਤਾਂ ਅਤੇ 3 ਡਰਾਅ ਦੀ ਲੋੜ ਪਵੇਗੀ। ਭਾਰਤ ਨੇ ਇਹ ਸਾਰੇ ਮੈਚ ਮਜ਼ਬੂਤ ਆਸਟ੍ਰੇਲੀਆ ਅਤੇ ਇੰਗਲੈਂਡ ਵਿਰੁੱਧ ਖੇਡਣੇ ਹਨ।
ਆਈ. ਸੀ. ਸੀ. ਨੇ ਇਕ ਬਿਆਨ ’ਚ ਕਿਹਾ ਕਿ ਇਹ ਭਾਰਤ ਦੀ ਆਸਟ੍ਰੇਲੀਆ ਵਿਰੁੱਧ ਅਤੇ ਨਿਊਜ਼ੀਲੈਂਡ ਦੀ ਪਾਕਿਸਤਾਨ ਵਿਰੁੱਧ ਲੜੀ ਦੇ ਨਤੀਜੇ ’ਤੇ ਨਿਰਭਰ ਕਰਦਾ ਹੈ ਕਿ ਆਸਟ੍ਰੇਲੀਆ ਨੰਬਰ ਇਕ ’ਤੇ ਆਪਣੀ ਬੜ੍ਹਤ ਮਜ਼ਬੂਤ ਕਰ ਸਕਦਾ ਹੈ ਜਾਂ ਫਿਰ ਨਿਊਜ਼ੀਲੈਂਡ ਲਈ ਟਾਪ ’ਤੇ ਪਹੁੰਚਣ ਦਾ ਰਾਹ ਸਾਫ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਕੋਵਿਡ-19 ਕਾਰਣ ਕੌਮਾਂਤਰੀ ਕ੍ਰਿਕਟ ’ਚ ਰੁਕਾਵਟ ਤੋਂ ਬਾਅਦ ਹੁਣ ਆਖਰੀ ਸੂਚੀ ਦਾ ਫੈਸਲਾ ਫੀਸਦੀ ਅੰਕਾਂ ਨਾਲ ਹੋਵੇਗਾ। ਪਹਿਲਾਂ ਹਾਲਾਂਕਿ ਇਸ ਲਈ ਅੰਕ ਪ੍ਰਣਾਲੀ ਐਲਾਨੀ ਗਈ ਸੀ।
ਨੋਟ- ਵਿਸ਼ਵ ਚੈਂਪੀਅਨਸ਼ਿਪ ਫਾਈਨਲ ਲਈ ਆਸਟ੍ਰੇਲੀਆ ਤੇ ਇੰਗਲੈਂਡ ਵਿਰੁੱਧ ਚੰਗਾ ਖੇਡਣਾ ਪਵੇਗਾ ਭਾਰਤ ਨੂੰ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।