ਵਿਸ਼ਵ ਕੈਡਿਟ ਸ਼ਤਰੰਜ : ਦਿਵਿਆ ਦੀ ਬੜ੍ਹਤ ਬਰਕਰਾਰ

08/28/2017 11:22:38 PM

ਪੋਸੂਸ ਦਿ ਕਾਲਦਸ (ਬ੍ਰਾਜ਼ੀਲ)— ਵਿਸ਼ਵ ਕੈਡਿਟ ਸ਼ਤਰੰਜ ਚੈਂਪੀਅਨਸ਼ਿਪ 'ਚ 6 ਰਾਊਂਡ ਤੋਂ ਬਾਅਦ ਅੰਡਰ-12 ਬਾਲਿਕਾ ਵਰਗ ਵਿਚ ਭਾਰਤ ਦੀ ਦਿਵਿਆ ਦੇਸ਼ਮੁੱਖ ਨੇ ਆਪਣੀ ਬੜ੍ਹਤ ਤੇ ਵਿਸ਼ਵ ਚੈਂਪੀਅਨ ਬਣਨ ਦੀ ਉਮੀਦ ਬਰਕਰਾਰ ਰੱਖੀ ਹੈ, ਹਾਲਾਂਕਿ ਹੁਣ ਉਹ ਅਮਰੀਕਾ ਦੀ ਮਾਤੁਸ ਨਸਤਸਸਾਜਾ, ਕਜ਼ਾਕਿਸਤਾਨ ਦੀ ਕਮਾਲੀ ਦੇਨੋਵਾ ਤੇ ਤੁਰਕੀ ਦੀ ਕਾਨ ਇਸਿਲ ਨਾਲ 5 ਅੰਕਾਂ ਨਾਲ ਸਾਂਝੀ ਬੜ੍ਹਤ 'ਤੇ ਚੱਲ ਰਹੀ ਹੈ।
ਅੰਡਰ-10 ਬਾਲਗ ਵਰਗ 'ਚ ਸਭ ਤੋਂ ਅੱਗੇ ਚੱਲ ਰਹੇ ਦੇਵ ਸ਼ਾਹ ਨੇ ਛੇਵੇਂ ਰਾਊਂਡ ਵਿਚ ਰੂਸ ਦੇ ਲਿਓਨਿਡ ਲਯਸਟੋਵ ਨਾਲ ਡਰਾਅ ਖੇਡਿਆ ਤੇ ਹੁਣ ਉਹ 5 ਅੰਕਾਂ ਨਾਲ ਦੂਜੇ ਸਥਾਨ   'ਤੇ ਖਿਸਕ ਗਿਆ ਹੈ, ਹਾਲਾਂਕਿ ਚੰਗੀ ਖਬਰ ਇਹ ਹੈ ਕਿ ਭਾਰਤ ਦਾ ਭਰਤ ਸੁਬਰਾਮਣੀਅਮ ਵੀ ਹੁਣ 5 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ। ਹਾਲਾਂਕਿ ਅੰਡਰ-10 ਬਾਲਿਕਾ ਵਰਗ 'ਚ ਭਾਰਤ ਨੂੰ ਥੋੜ੍ਹਾ ਝਟਕਾ ਲੱਗਾ, ਜਦੋਂ ਬੜ੍ਹਤ 'ਤੇ ਚੱਲ ਰਹੀ ਸ਼ਿਵਿਕਾ ਰੋਹਿਲਾ ਨੂੰ ਬੁਲਗਾਰੀਆ ਦੀ ਇਵਾਨੋਵਾ ਡੇਲੀਨੋਵਾ ਨੇ ਹਰਾ ਦਿੱਤਾ ਤੇ ਹੁਣ ਉਹ 4.5 ਅੰਕਾਂ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਚੱਲ ਰਹੀ ਹੈ। ਅੰਡਰ-8 ਬਾਲਗ ਵਰਗ ਵਿਚ ਭਾਰਤ ਦਾ ਇਲਾਮਪਰਥੀ ਹੁਣ 5 ਅੰਕਾਂ ਨਾਲ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ।


Related News