ਆਪਣੀਆਂ ਗਲਤੀਆਂ ''ਤੇ ਕੰਮ ਕੀਤਾ, ਟੈਸਟ ਕ੍ਰਿਕਟ ਦੀਆਂ ਬਾਰੀਕੀਆਂ ਸਮਝੀਆਂ : ਬਾਬਰ
Thursday, Jan 02, 2020 - 02:21 AM (IST)

ਕਰਾਚੀ— ਪਾਕਿਸਤਾਨ ਦੇ ਚੋਟੀ ਦੇ ਬੱਲੇਬਾਜ਼ ਅਤੇ ਟੀ-20 ਕਪਤਾਨ ਬਾਬਰ ਆਜ਼ਮ ਨੇ ਕਿਹਾ ਕਿ ਉਸ ਨੇ 2019 ਵਿਚ ਆਪਣੀਆਂ ਗਲਤੀਆਂ ਤੋਂ ਸਬਕ ਲੈ ਕੇ ਟੈਸਟ ਕ੍ਰਿਕਟ ਦੀਆਂ ਬਾਰੀਕੀਆਂ ਸਿੱਖੀਆਂ। ਆਜ਼ਮ ਨੇ ਕਿਹਾ ਕਿ ਉਹ ਪਿਛਲੇ 2 ਸਾਲ ਵਿਚ ਟੈਸਟ ਕ੍ਰਿਕਟ ਵਿਚ ਆਪਣੀਆਂ ਖੁਦ ਦੀਆਂ ਉਮੀਦਾਂ 'ਤੇ ਖਰਾ ਨਹੀਂ ਉਤਰ ਪਾ ਰਿਹਾ ਸੀ। ਉਸ ਨੇ ਕਿਹਾ ਕਿ ਇਸ ਸਾਲ ਮੈਂ ਆਪਣੀਆਂ ਗਲਤੀਆਂ ਤੋਂ ਸਬਕ ਸਿੱਖਿਆ ਅਤੇ ਦੌੜਾਂ ਬਣਾਉਣ ਵਿਚ ਕਾਮਯਾਬ ਰਿਹਾ। ਜਿੰਨਾ ਜ਼ਿਆਦਾ ਤੁਸੀਂ ਟੈਸਟ ਕ੍ਰਿਕਟ ਖੇਡੋਗੇ, ਉਨੀਆਂ ਹੀ ਉਸ ਦੀਆਂ ਬਾਰੀਕੀਆਂ ਸਮਝਣ ਵਿਚ ਮਦਦ ਮਿਲੇਗੀ। ਬਾਬਰ ਨੇ ਪਿਛਲੇ 6 ਟੈਸਟਾਂ ਵਿਚ 646 ਅਤੇ 20 ਵਨ ਡੇਅ ਵਿਚ 1092 ਦੌੜਾਂ ਬਣਾਈਆਂ।