ਵੇਂਜੂਨ ਤੇ ਗੋਰਯਾਚਕਿਨਾ ਵਿਚਾਲੇ ਮੁਕਾਬਲਾ ਡਰਾਅ

01/06/2020 2:23:06 AM

ਸ਼ੰਘਾਈ (ਨਿਕਲੇਸ਼ ਜੈਨ)— ਫਿਡੇ ਮਹਿਲਾ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੇ ਪਹਿਲੇ ਰਾਊਂਡ ਵਿਚ ਰੂਸ ਦੀ ਯੂਥ ਚੈਲੰਜਰ ਅਲੈਕਸਾਂਦ੍ਰਾ ਗੋਰਯਾਚਕਿਨਾ ਨੇ 28 ਸਾਲਾ ਵਿਸ਼ਵ ਚੈਂਪੀਅਨ ਚੀਨ ਦੀ ਜੂ ਵੇਂਜੂਨ ਨਾਲ ਮੁਕਾਬਲਾ ਡਰਾਅ ਖੇਡਿਆ। ਗੋਰਯਾਚਕਿਨਾ ਜਿੱਤ ਦੇ ਕਾਫੀ ਨੇੜੇ ਪਹੁੰਚ ਗਈ ਸੀ ਪਰ 97 ਚਾਲਾਂ ਤੱਕ ਚੱਲੇ ਇਸ ਮੈਰਾਥਨ ਮੁਕਾਬਲੇ ਵਿਚ ਵੇਂਜੂਨ ਨੂੰ ਹਰਾ ਨਹੀਂ ਸਕੀ।
ਸਫੈਦ ਮੋਹਰਿਆਂ ਨਾਲ ਖੇਡ ਰਹੀ ਗੋਰਯਾਚਕਿਨਾ ਨੇ ਕਲੋਸ ਕੇਟਲਨ ਓਪਨਿੰਗ ਵਿਚ ਖੇਡ ਦੀ ਸ਼ੁਰੂਆਤ ਕੀਤੀ ਤੇ ਸਿਰਫ 22 ਚਾਲਾਂ ਵਿਚ ਹੀ ਖੇਡ ਹਾਥੀ ਦੇ ਨਾਲ ਊਠ ਘੋੜੇ ਦੀ ਐਂਡ ਗੇਮ ਵਿਚ ਪਹੁੰਚ ਗਈ, ਜਿੱਥੇ ਲੱਗਿਆ ਕਿ ਮੈਚ ਡਰਾਅ ਹੋ ਜਾਵੇਗਾ ਪਰ 40 ਚਾਲਾਂ ਤੱਕ ਆਉਂਦੇ-ਆਉਂਦੇ ਵੇਂਜੂਨ ਆਪਣੇ ਰਾਜਾ ਵਲੋਂ ਖਰਾਬ ਪਿਆਦਿਆਂ ਦੀ ਚਾਲ ਦੀ ਵਜ੍ਹਾ ਨਾਲ ਮੁਸ਼ਕਿਲ ਵਿਚ ਆ ਗਈ। ਗੋਰਯਾਚਕਿਨਾ ਨੇ ਕਈ ਮੌਕੇ ਗੁਆ ਦਿੱਤੇ ਤੇ ਹਾਥੀ ਦੇ ਖੇਡ ਵਿਚੋਂ ਬਾਹਰ ਹੋਣ ਤੋਂ ਬਾਅਦ 70ਵੀਂ ਚਾਲ  ਵਿਚ ਉਹ ਆਪਣੇ ਘੋੜੇ ਤੋਂ ਊਠ ਨੂੰ ਬਾਹਰ ਕਰਕੇ ਮੈਚ ਜਿੱਤ ਸਕਦੀ ਸੀ ਪਰ ਉਹ ਇਹ ਚਾਲ ਖੁੰਝ ਗਈ ਤੇ ਮੈਚ ਅੰਤ ਵਿਚ ਡਰਾਅ ਰਿਹਾ। ਦੋਵਾਂ ਵਿਚਾਲੇ ਅਜੇ 11 ਰਾਊਂਡ ਹੋਰ ਖੇਡੇ ਜਾਣੇ ਹਨ।


Gurdeep Singh

Content Editor

Related News