ICC ਦਾ ਵੱਡਾ ਐਲਾਨ, ਮਹਿਲਾ ਵਨਡੇ ਵਿਸ਼ਵ ਕੱਪ 2021 ਦੇ ਨਾਕਆਊਟ ਮੈਚਾਂ ਲਈ ਹੋਵੇਗਾ ਰਿਜ਼ਰਵ ਡੇਅ

03/11/2020 3:13:46 PM

ਸਪੋਰਟਸ ਡੈਸਕ— ਨਿਊਜ਼ੀਲੈਂਡ ’ਚ ਖੇਡੇ ਜਾਣ ਵਾਲੇ ਆਈ. ਸੀ. ਸੀ. ਮਹਿਲਾ ਵਰਲਡ ਕੱਪ 2021 (ICC Womens Cricket World Cup 2021) ਦੇ ਤਿੰਨੋਂ ਨਾਕਆਊਟ ਮੈਚ, ਦੋਵੇਂ ਸੈਮੀਫਾਈਨਲ ਅਤੇ ਫਾਈਨਲ ਲਈ ਰਿਜ਼ਰਵ ਡੇਅ ਹੋਵੇਗਾ। ਅੰਤਰਰਾਸ਼ਟਰੀ ਕ੍ਰਿਕਟ ਕਾਊਂਸਲ (ਆਈ. ਸੀ. ਸੀ) ਨੂੰ ਪਿਛਲੇ ਹਫਤੇ ਖਤਮ ਹੋਏ ਮਹਿਲਾ ਟੀ-20 ਵਰਲਡ ਕੱਪ ਦਾ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ ਇਕ ਸੈਮੀਫਾਈਨਲ ਮੈਚ ਮੀਂਹ ’ਚ ਧੁੱਲ ਜਾਣ ਤੋਂ ਬਾਅਦ ਸਖਤ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਟੀਮ ਗਰੁੱਪ ਸਟੇਜ ’ਚ ਟਾਪ ’ਤੇ ਰਹਿਣ ਦੀ ਵਜ੍ਹਾ ਕਰਕੇ ਫਾਈਨਲ ’ਚ ਪਹੁੰਚ ਗਈ ਸੀ। 

ਆਈ. ਸੀ. ਸੀ. ਨੇ 2021 ਮਹਿਲਾ ਵਰਲਡ ਕੱਪ ਦੇ 31 ਮੈਚਾਂ ਦਾ ਪ੍ਰੋਗਰਾਮ ਜਾਰੀ ਕੀਤਾ, ਜਿਨਾਂ ਦਾ ਆਯੋਜਨ 6 ਫਰਵਰੀ ਤੋੋਂ 7 ਮਾਰਚ ਤੱਕ ਨਿਊਜ਼ੀਲੈਂਡ ਦੇ 6 ਮੈਦਾਨਾਂ ’ਤੇ ਕੀਤਾ ਜਾਵੇਗਾ। ਇਸ ਵਰਲਡ ਕੱਪ ਦੇ ਮੈਚਾਂ ਦਾ ਪ੍ਰਬੰਧ ਜਿਨ੍ਹਾਂ 6 ਸਥਾਨਾਂ ’ਤੇ ਕੀਤਾ ਜਾਵੇਗਾ, ਉਨਾਂ ’ਚੋਂ ਆਕਲੈਂਡ, ਹੈਮਿਲਟਨ, ਤਾਉਰੰਗਾ, ਵੇਲਿੰਗਟਨ, ਕ੍ਰਾਇਸਚਰਚ ਅਤੇ ਡੁਨੇੇਡਿਨ ਸ਼ਾਮਲ ਹਨ। ਦੋ ਸੈਮੀਫਾਈਨਲ ਮੈਚ ਤਾਉਰੰਗਾ ਅਤੇ ਹੈਮਿਲਟਨ ’ਚ ¬ਕ੍ਰਮਵਾਰ : 3 ਅਤੇ 4 ਮਾਰਚ ਨੂੰ ਖੇਡੇ ਜਾਣਗੇ। ਫਾਈਨਲ 7 ਮਾਰਚ ਨੂੰ ਹੇਗ ਓਵਲ ਮੈਦਾਨ ’ਤੇ ਫਲਡ ਲਾਈਟਸ ’ਚ ਖੇਡਿਆ ਜਾਵੇਗਾ।PunjabKesari

ਆਈ. ਸੀ. ਸੀ. ਮਹਿਲਾ ਵਰਲਡ ਕੱਪ 2021 ਲਈ ਇਨਾਮੀ ਰਾਸ਼ੀ ’ਚ ਵੀ ਵਾਧਾ ਕੀਤਾ ਗਿਆ ਹੈ ਅਤੇ ਇਸ ਨੂੰ ਵਧਾ ਕੇ 5.5 ਮਿਲੀਅਨ ਨਿਊਜ਼ੀਲੈਂਡ ਡਾਲਰ ਕਰ ਦਿੱਤਾ ਗਿਆ, ਜੋ 2017 ਦੇ 3.1 ਮਿਲੀਅਨ ਨਿਊਜ਼ੀਲੈਂਡ ਡਾਲਰ ਅਤੇ 2013 ਦੇ 316000 ਨਿਊਜ਼ੀਲੈਂਡ ਡਾਲਰ ਤੋਂ ਕਿਤੇ ਜ਼ਿਆਦਾ ਹੈ।


Related News