Womens IPL : ਫ੍ਰੈਂਚਾਈਜ਼ੀ ਲਈ ਬੇਸ ਪ੍ਰਾਈਜ਼ ਨਿਰਧਾਰਤ! ਜਾਣੋ ਕਿੰਨੀ ਰੱਖੀ ਗਈ ਕੀਮਤ
Wednesday, Nov 30, 2022 - 12:00 PM (IST)

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਮਹਿਲਾ ਆਈ. ਪੀ. ਐਲ. ਫਰੈਂਚਾਈਜ਼ੀ ਲਈ ਬੇਸ ਪ੍ਰਾਈਸ ਤੈਅ ਕਰਨ ਦਾ ਫੈਸਲਾ ਕੀਤਾ ਹੈ। ਕਈ ਰਿਪੋਰਟਾਂ ਦੇ ਅਨੁਸਾਰ, ਦੇਸ਼ ਦਾ ਚੋਟੀ ਦਾ ਕ੍ਰਿਕਟ ਬੋਰਡ ਆਗਾਮੀ ਮਹਿਲਾ ਆਈਪੀਐਲ ਲਈ ਪੰਜ ਫ੍ਰੈਂਚਾਈਜ਼ੀ ਦੀ ਨਿਲਾਮੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਮਹਿਲਾ ਆਈਪੀਐਲ ਹੁਣ ਇੱਕ ਹਕੀਕਤ ਬਣਨ ਲਈ ਤਿਆਰ ਹੈ।
ਇਹ ਵੀ ਪੜ੍ਹੋ : ਸਿਆਸਤ 'ਚ ਆਹਮੋ-ਸਾਹਮਣੇ ਰਵਿੰਦਰ ਜਡੇਜਾ ਦਾ ਪਰਿਵਾਰ, ਪਤਨੀ BJP ਉਮੀਦਵਾਰ ਤੇ ਪਿਤਾ ਕਾਂਗਰਸ ਦੇ ਹੱਕ 'ਚ
ਫਰਵਰੀ ਵਿੱਚ ਮਹਿਲਾ ਟੀ-20 ਵਿਸ਼ਵ ਕੱਪ ਦੀ ਸਮਾਪਤੀ ਤੋਂ ਬਾਅਦ ਟੂਰਨਾਮੈਂਟ ਦੇ ਮਾਰਚ 2023 ਵਿੱਚ ਆਰਜ਼ੀ ਤੌਰ 'ਤੇ ਸ਼ੁਰੂ ਹੋਣ ਦੀ ਸੰਭਾਵਨਾ ਹੈ। ਬੀ. ਸੀ. ਸੀ. ਆਈ. ਇਸ ਨੂੰ ਲੈ ਕੇ ਗੰਭੀਰ ਹੈ ਅਤੇ ਇਸ ਵਿੱਚ ਕੋਈ ਕਮੀ ਨਹੀਂ ਰੱਖਣਾ ਚਾਹੁੰਦਾ। ਬੀ. ਸੀ. ਸੀ. ਆਈ. ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ ਬਾਰੇ ਕਿਹਾ ਜਾਂਦਾ ਹੈ ਕਿ ਇਹ ਉਨ੍ਹਾਂ ਦਾ ਡਰੀਮ ਪ੍ਰੋਜੈਕਟ ਸੀ।
ਇਹ ਵੀ ਪੜ੍ਹੋ : ਕੈਮਰੂਨ ਦੇ ਗੋਲਕੀਪਰ ਆਂਦਰੇ ਓਨਾਨਾ ਅਨੁਸ਼ਾਸਨਾਤਮਕ ਕਾਰਨਾਂ ਕਰਕੇ ਵਿਸ਼ਵ ਕੱਪ ਤੋਂ ਬਾਹਰ
ਇਸ ਲਈ ਹੁਣ ਇਸ ਗੱਲ ਦਾ ਅੰਦਾਜ਼ਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਲੀਗ ਅਸਲ 'ਚ ਕਿੰਨੀ ਵੱਡੀ ਹੋਣ ਵਾਲੀ ਹੈ। ਦਰਅਸਲ ਬੀਸੀਸੀਆਈ ਸੂਤਰਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਬੀਸੀਸੀਆਈ 5 ਟੀਮਾਂ ਲਈ ਟੈਂਡਰ ਜਾਰੀ ਕਰਨ ਜਾ ਰਿਹਾ ਹੈ ਅਤੇ ਹਰੇਕ ਫਰੈਂਚਾਈਜ਼ੀ ਦੀ ਬੇਸ ਪ੍ਰਾਈਸ ਕਰੀਬ 400 ਕਰੋੜ ਰੁਪਏ ਰੱਖੀ ਗਈ ਹੈ। ਈ-ਨਿਲਾਮੀ ਲਈ ਟੈਂਡਰ ਨਾਲ ਸਬੰਧਤ ਦਸਤਾਵੇਜ਼ ਜਲਦੀ ਹੀ ਕ੍ਰਿਕਟ ਬੋਰਡ ਵੱਲੋਂ ਜਾਰੀ ਕੀਤੇ ਜਾਣਗੇ। ਮੌਜੂਦਾ ਆਈ. ਪੀ. ਐੱਲ. ਟੀਮਾਂ ਦੇ ਮਾਲਕ ਵੀ ਹਿੱਸਾ ਲੈ ਸਕਦੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।