Womens BBL : ਸਿਡਨੀ ਥੰਡਰਸ ਨੇ ਦੂਜੀ ਵਾਰ ਜਿੱਤਿਆ ਖਿਤਾਬ

Sunday, Nov 29, 2020 - 08:57 PM (IST)

Womens BBL : ਸਿਡਨੀ ਥੰਡਰਸ ਨੇ ਦੂਜੀ ਵਾਰ ਜਿੱਤਿਆ ਖਿਤਾਬ

ਸਿਡਨੀ- ਵੁਮੈਨ ਬਿਗ ਬੈਸ਼ ਲੀਗ ਯਾਨੀ ਵੁਮੈਨ ਬੀ. ਬੀ. ਐੱਲ. 'ਚ ਸਿਡਨੀ ਧੰਡਰਸ ਦੀ ਟੀਮ ਨੇ ਮੈਲਬੋਰਨ ਸਟਾਰਸ ਨੂੰ 7 ਵਿਕਟਾਂ ਨਾਲ ਹਰਾ ਕੇ ਆਪਣਾ ਦੂਜਾ ਖਿਤਾਬ ਜਿੱਤ ਲਿਆ। ਸਿਡਨੀ ਦੇ ਮੈਦਾਨ 'ਤੇ ਖੇਡੇ ਗਏ ਫਾਈਨਲ ਮੁਕਾਬਲੇ 'ਚ ਪਹਿਲਾਂ ਖੇਡਦੇ ਹੋਏ ਮੈਲਬੋਰਨ ਸਟਾਰਸ ਦੀ ਟੀਮ 20 ਓਵਰਾਂ 'ਚ ਸਿਰਫ 86 ਦੌੜਾਂ ਹੀ ਬਣਾ ਸਕੀ। ਸਟਾਰ ਖਿਡਾਰਨ ਮੇਗ ਲੇਨਿੰਗ 13 ਤਾਂ ਐੱਨ ਸਿਕਵਰ 11 ਦੌੜਾਂ ਹੀ ਬਣਾ ਸਕੀ। ਸਿਡਨੀ ਦੀ ਗੇਂਦਬਾਜ਼ ਐੱਸ. ਇਸਮਾਈਲ ਨੇ 4 ਓਵਰਾਂ 'ਚ 12 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਸੈਮੀ ਜਾਨਸਨ ਨੇ 4 ਓਵਰਾਂ 'ਚ 11 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਸਿਡਨੀ ਥੰਡਰਸ ਦੀ ਟੀਮ ਨੇ 3 ਵਿਕਟਾਂ 'ਤੇ 14ਵੇਂ ਓਵਰ 'ਚ ਜਿੱਤ ਹਾਸਲ ਕਰ ਲਈ।


ਸਿਡਨੀ ਨੂੰ ਟੈਮੀ ਤੇ ਰੇਚਲ ਨੇ ਵਧੀਆ ਸ਼ੁਰੂਆਤ ਦਿੱਤੀ ਸੀ। ਦੋਵਾਂ ਨੇ 4.2 ਓਵਰਾਂ 'ਚ 24 ਦੌੜਾਂ ਬਣਾਈਆਂ। ਇਸ ਤੋਂ ਬਾਅਦ ਹੀਦਰ ਨਾਈਟ ਨੇ 19 ਗੇਂਦਾਂ 'ਤੇ 2 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 26 ਦੌੜਾਂ ਬਣਾਈਆਂ ਤੇ ਆਪਣੀ ਟੀਮ ਨੂੰ ਜਿੱਤ ਦੇ ਕੰਢੇ 'ਤੇ ਪਹੁੰਚਾ ਦਿੱਤਾ। ਨਾਈਟ ਤੋਂ ਇਲਾਵਾ ਰੇਚਲ ਹਾਇੰਸ ਨੇ 17 ਗੇਂਦਾਂ 'ਤੇ 21 ਦੌੜਾਂ ਦੀ ਪਾਰੀ ਖੇਡੀ।


author

Gurdeep Singh

Content Editor

Related News