2.5 ਕਰੋੜ ਕੈਸ਼, ਨੌਕਰੀ ਤੇ..., ਵਿਸ਼ਵ ਕੱਪ ਜਿਤਾਉਣ ਵਾਲੀ ਇਸ ਖਿਡਾਰਣ ਦੀ ਚਮਕੀ ਕਿਸਮਤ
Friday, Nov 07, 2025 - 07:24 PM (IST)
ਸਪੋਰਟਸ ਡੈਸਕ- ਆਈਸੀਸੀ ਮਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ 'ਤੇ ਪੈਸਿਆਂ ਦਾ ਮੀਂਹ ਵਰ੍ਹ ਰਿਹਾ ਹੈ। ਦੇਸ਼ ਲਈ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੇ ਇਸ ਪ੍ਰਾਪਤੀ ਦੇ ਨਾਲ ਇਤਿਹਾਸ ਰਚਿਆ ਹੈ। ਫਾਈਨਲ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਟੀਮ ਇੰਡੀਆ ਆਈਸੀਸੀ ਮਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਦੁਨੀਆ ਦੀ ਸਿਰਫ ਚੌਥੀ ਟੀਮ ਬਣੀ। ਇਸ ਹੈਰਾਨੀਜਨਕ ਸਫਲਤਾ ਤੋਂ ਬਾਅਦ ਹੀ ਖਿਡਾਰਣਾਂ ਨੂੰ ਵੱਖ-ਵੱਖ ਤਰ੍ਹਾਂ ਦੇ ਇਨਾਮ ਮਿਲ ਰਹੇ ਹਨ ਅਤੇ ਇਸੇ ਕੜੀ 'ਚ 21 ਸਾਲਾ ਸਪਿਨਰ ਸ਼੍ਰੀ ਚਰਨੀ 'ਤੇ ਉਨ੍ਹਾਂ ਦੇ ਸੂਬੇ ਆਂਧਰਾ ਪ੍ਰਦੇਸ਼ ਦੀ ਸਰਕਾਰ ਨੇ ਇਨਾਮਾਂ ਦਾ ਮੀਂਹ ਵਰ੍ਹਾ ਦਿੱਤਾ ਹੈ। ਆਂਧਰਾ ਸਰਕਾਰ ਵੱਲੋਂ ਚਰਨੀ ਨੂੰ 2.5 ਕਰੋੜ ਕੈਸ਼ ਅਵਾਰਡ ਦੇ ਨਾਲ ਹੀ ਕਈ ਇਨਾਮ ਮਿਲਣਗੇ।
#WATCH | Amaravati: Cricketer Shree Charani, who played as part of the World Cup-winning Indian Women's team, met Andhra Pradesh CM N Chandrababu Naidu and Minister Nara Lokesh at the CM's residence. Former Cricketer and ex-Captain Mithali Raj was also at the meeting.
— ANI (@ANI) November 7, 2025
(Video:… pic.twitter.com/0mAt2svUsr
ਟੀਮ ਇੰਡੀਆ ਨੂੰ ਪਹਿਲੀ ਵਾਰ ਵਿਸ਼ਵ ਕੱਪ ਚੈਂਪੀਅਨ ਬਣਾਉਣ 'ਚ ਇਸ ਨੌਜਵਾਨ ਸਪਿਨਰ ਦੀ ਅਹਿਮ ਭੂਮਿਕਾ ਰਹੀ। ਖੱਬੇ ਹੱਥ ਦੀ ਸਪਿਨਰ ਸ਼੍ਰੀ ਚਰਨੀ ਟੂਰਨਾਮੈਂਟ 'ਚ ਕੁੱਲ 14 ਵਿਕਟਾਂ ਝਟਕਾ ਕੇ ਭਾਰਤ ਦੀ ਦੂਜੀ ਸਭ ਤੋਂ ਸਫਲ ਗੇਂਦਬਾਜ਼ ਰਹੀ ਸੀ। ਦੱਖਣੀ ਅਫਰੀਕਾ ਖਿਲਾਫ ਫਾਈਨਲ 'ਚ ਵੀ ਸ਼੍ਰੀ ਚਰਨੀ ਨੇ ਇਕ ਵਿਕਟ ਝਟਕਾਈ ਸੀ। ਇਸ ਬਿਹਤਰੀਨ ਪ੍ਰਦਰਸ਼ਨ ਲਈ ਹੀ ਆਂਧਰਾ ਪ੍ਰਦੇਸ਼ ਸਰਕਾਰ ਨੇ ਸ਼੍ਰੀ ਚਰਨੀ ਲਈ 3 ਵੱਡੇ ਇਨਾਮਾਂ ਦਾ ਐਲਾਨ ਕੀਤਾ ਅਤੇ ਵਿਸ਼ਵ ਚੈਂਪੀਅਨ ਨੂੰ ਸਨਮਾਨਿਤ ਕੀਤਾ ਹੈ।
The Government of Andhra Pradesh, led by Hon’ble Chief Minister Shri N. Chandrababu Naidu Garu has announced a cash award of ₹2.5 crore, a 1,000 sq. yard house site, and a Group-I government job for Ms. Shree Charani in recognition of her exemplary performance in the ICC Women’s… pic.twitter.com/lUHpx1fHy9
— CMO Andhra Pradesh (@AndhraPradeshCM) November 7, 2025
ਸ਼ੁੱਕਰਵਾਰ, 7 ਨਵੰਬਰ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਅਤੇ ਕੈਬਨਿਟ ਮੰਤਰੀ ਲੋਕੇਸ਼ ਨਾਰਾ ਨੇ ਸ਼੍ਰੀ ਚਰਨੀ ਅਤੇ ਸਾਬਕਾ ਭਾਰਤੀ ਕਪਤਾਨ ਮਿਤਾਲੀ ਰਾਜ ਨਾਲ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮੁਲਾਕਾਤ ਕੀਤੀ। ਦੋਵਾਂ ਸਿਤਾਰਿਆਂ ਦਾ ਸਵਾਗਤ ਕੀਤਾ ਗਿਆ ਅਤੇ ਸ਼ਾਲਾਂ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮੰਤਰੀ ਨਾਇਡੂ ਨੇ ਸ਼੍ਰੀ ਚਰਨੀ ਲਈ 2.5 ਕਰੋੜ ਰੁਪਏ ਦਾ ਨਕਦ ਇਨਾਮ, ਇੱਕ ਗਰੁੱਪ-1 ਸਰਕਾਰੀ ਨੌਕਰੀ ਅਤੇ ਕੜੱਪਾ ਵਿੱਚ 1,000 ਵਰਗ ਗਜ਼ ਦਾ ਰਿਹਾਇਸ਼ੀ ਪਲਾਟ ਦੇਣ ਦਾ ਵੀ ਐਲਾਨ ਕੀਤਾ।
