ਨਵੀਂ ਮੁੰਬਈ ''ਚ ਹੋਵੇਗਾ ਮਹਿਲਾ ਅੰਡਰ-17 ਫੁੱਟਬਾਲ ਦਾ ਵਰਲਡ ਕੱਪ ਫਾਈਨਲ

02/18/2020 7:07:56 PM

ਨਵੀਂ ਦਿੱਲੀ : ਭਾਰਤ ਵਿਚ ਪਹਿਲੀ ਵਾਰ ਹੋਣ ਹੋਣ ਵਾਲੇ ਫੀਫਾ ਅੰਡਰ-17 ਮਹਿਲਾ ਵਰਲਡ ਕੱਪ ਦਾ ਫਾਈਨਲ 21 ਨਵੰਬਰ ਨੂੰ ਨਵੀ ਮੁੰਬਈ ਵਿਚ ਹੋਵੇਗਾ। ਆਯੋਜਨ ਕਮੇਟੀ ਨੇ ਮੰਗਲਵਾਰ ਨੂੰ ਇਹੀ ਐਲਾਨ ਕੀਤਾ। ਇਸ ਪ੍ਰਤੀਯੋਗਿਤਾ ਦੇ ਮੈਚ ਦੇਸ਼ ਦੇ 5 ਸ਼ਹਿਰਾਂ ਅਹਿਮਦਾਬਾਦ, ਭੁਵਨੇਸ਼ਵਰ, ਗੁਹਾਟੀ, ਕੋਲਕਾਤਾ ਅਤੇ ਨਵੀ ਮੁੰਬਈ ਵਿਚ ਖੇਡੇ ਜਾਣਗੇ। ਟੂਰਨਾਮੈਂਟ ਵਿਚ 16 ਟੀਮਾਂ ਹਿੱਸਾ ਲੈਣਗੀਆਂ ਅਤੇ ਇਸ ਦੌਰਾਨ ਕੁਲ 32 ਮੈਚ ਖੇਡੇ ਜਾਣਗੇ। ਇਸ ਮੌਕੇ 'ਤੇ ਖੇਡ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ, ''ਭਾਰਤ ਜਦਕਿ ਇਕ ਹੋਰ ਫੀਫਾ ਪ੍ਰਤੀਯੋਗਿਤਾ ਦੀ ਮੇਜ਼ਬਾਨੀ ਦੀਆਂ ਤਿਆਰੀਆਂ ਵਿਚ ਰੁੱਝਿਆ ਹੈ, ਮੈਂ ਇਸ ਦੀ ਸ਼ਾਨਦਾਰ ਸਫਲਤਾ ਦੇ ਲਈ ਸਾਰੇ ਦੇਸ਼ ਵਾਸੀਆਂ ਤੋਂ ਸਮਰਥਨ ਦੀ ਅਪੀਲ ਕਰਦਾ ਹਾਂ। ਸਾਡੀ ਭਾਰਤੀ ਅੰਡਰ-17 ਮਹਿਲਾ ਟੀਮ ਪਹਿਲੀ ਵਾਰ ਫੀਫਾ ਟੂਰਨਾਮੈਂਟ ਵਿਚ ਖੇਡ ਰਹੀ ਹੈ।''

 

Related News