ਆਸਟਰੇਲੀਆ ਨੇ ਭਾਰਤ ਨੂੰ 85 ਦੌੜਾਂ ਨਾਲ ਹਰਾ ਕੇ ਜਿੱਤਿਆ ਮਹਿਲਾ T-20 WC ਖਿਤਾਬ
Sunday, Mar 08, 2020 - 03:47 PM (IST)
ਮੈਲਬੋਰਨ— ਮਹਿਲਾ ਟੀ-20 ਵਰਲਡ ਕੱਪ ਦਾ ਫਾਈਨਲ ਮੁਕਾਬਲਾ ਅੱਜ ਭਾਰਤ ਅਤੇ ਆਸਟਰੇਲੀਆ ਵਿਚਾਲੇ ਇੱਥੇ ਮੈਲਬੋਰਨ ਕ੍ਰਿਕਟ ਗਰਾਊਂਡ ’ਤੇ ਖੇਡਿਆ ਖੇਡਿਆ ਗਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਆਸਟਰੇਲੀਆਈ ਟੀਮ ਨੇ ਨਿਰਧਾਰਤ 20 ਓਵਰਾਂ ’ਚ 4 ਵਿਕਟਾਂ ਦੇ ਨੁਕਸਾਨ ’ਤੇ 184 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਆਸਟਰੇਲੀਆ ਨੇ ਭਾਰਤ ਨੂੰ 185 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ 19.1 ਓਵਰਾਂ 10 ਵਿਕਟਾਂ ਦੇ ਨੁਕਸਾਨ ’ਤੇ ਸਿਰਫ 99 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਆਸਟਰੇਲੀਆ ਨੇ ਭਾਰਤ ਨੂੰ 85 ਦੌੜਾਂ ਨਾਲ ਹਰਾ ਕੇ ਮਹਿਲਾ ਟੀ-20 ਵਰਲਡ ਕੱਪ ਖਿਤਾਬ ਆਪਣੇ ਨਾਂ ਕਰ ਲਿਆ। ਆਸਟਰੇਲੀਆ ਵੱਲੋਂ ਮਿਲੇ 185 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਮਹਿਲਾ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਭਾਰਤ ਦੀ ਸਲਾਮੀ ਬੱਲੇਬਾਜ਼ ਸ਼ੇਫਾਲੀ ਵਰਮਾ 2 ਦੌੜਾਂ ਦੇ ਨਿੱਜੀ ਸਕੋਰ ’ਤੇ ਮੇਗਾਨ ਸਕਟ ਦੀ ਗੇਂਦ ’ਤੇ ਹੀਲੀ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਈ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਜੇਮਿਮਾ ਰੋਡ੍ਰੀਗੇਜ ਬਿਨਾ ਖਾਤਾ ਖੋਲ੍ਹੇ ਹੀ ਜੇਸ ਜੋਨਾਸਨ ਦੀ ਗੇਂਦ ’ਤੇ ਨਿਕੋਲਾ ਕੈਰੀ ਨੂੰ ਕੈਚ ਦੇ ਬੈਠੀ ਤੇ ਆਊਟ ਹੋ ਗਈ। ਭਾਰਤ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਸਮਿ੍ਰਤੀ ਮੰਧਾਨਾ 11 ਦੌੜਾਂ ਦੇ ਨਿੱਜੀ ਸਕੋਰ ’ਤੇ ਸੋਫੀ ਮੋਲੀਨਿਕਸ ਦੀ ਗੇਂਦ ’ਤੇ ਨਿਕੋਲਾ ਕੈਰੀ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਈ। ਭਾਰਤ ਦਾ ਚੌਥਾ ਵਿਕਟ ਹਰਮਨਪ੍ਰੀਤ ਕੌਰ ਦਾ ਡਿੱਗਿਆ। ਹਰਮਨਪ੍ਰੀਤ ਕੌਰ 4 ਦੌੜਾਂ ਦੇ ਨਿੱਜੀ ਸਕੋਰ ਜੋਨਾਸਨ ਦੀ ਗੇਂਦ ’ਤੇ ਐਸ਼ਲੀਗ ਗਾਰਡਨਰ ਨੂੰ ਕੈਚ ਦੇ ਕੇ ਆਊਟ ਹੋ ਗਈ। ਭਾਰਤ ਦਾ ਪੰਜਵਾਂ ਵਿਕਟ ਵੇਦਾ ਕ੍ਰਿਸ਼ਨਮੂਰਤੀ ਦਾ ਡਿੱਗਿਆ। ਵੇਦਾ 19 ਦੌੜਾਂ ਦੇ ਨਿੱਜੀ ਸਕੋਰ ’ਤੇ ਡੇਲੀਸਾ ਕਿਮਿੰਸ ਦੀ ਗੇਂਦ ’ਤੇ ਜੋਨਾਸਨ ਨੂੰ ਕੈਚ ਦੇ ਕੇ ਆਊਟ ਹੋਈ। ਭਾਰਤ ਦਾ ਛੇਵਾਂ ਵਿਕਟ ਦੀਪਤੀ ਸ਼ਰਮਾ ਦਾ ਡਿੱਗਾ। ਦੀਪਤੀ ਨਿਕੋਲਾ ਕੈਰੀ ਦੀ ਗੇਂਦ ’ਤੇ ਮੂਨੀ ਨੂੰ ਕੈਚ ਦੇ ਬੈਠੀ ਤੇ ਪਵੇਲੀਅਨ ਪਰਤ ਗਈ। ਇਸ ਤੋਂ ਬਾਅਦ ਸ਼ਿਖਾ ਪਾਂਡੇ 1 ਦੌੜ, ਰਿਚਾ ਘੋਸ਼ 18 ਦੌੜਾਂ, ਰਾਧਾ ਯਾਦਵ 1 ਦੌੜ ਤੇ ਪੂਨਮ ਯਾਦਵ ਵੀ 1 ਦੌੜ ਬਣਾ ਪਵੇਲੀਅਨ ਪਰਤ ਗਈਆਂ। ਆਸਟਰੇਲੀਆ ਵੱਲੋਂ ਸਭ ਤੋਂ ਜ਼ਿਆਦਾ ਵਿਕਟ ਮੇਗਾਨ ਸਕਟ ਨੇ 4, ਜੇਸ ਜਾਨਸਨ ਨੇ 3, ਸੋਫੀ ਮੋਲੀਨਿਕਸ 1, ਡੇਲਿਸਾ ਕਿਮਿੰਸ 1 ਦੌੜ ਅਤੇ ਨਿਕੋਲਸ ਕੈਰੀ ਨੇ 1 ਵਿਕਟ ਲਏ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਐਲਿਸਾ ਹੀਲੀ ਅਤੇ ਬੇਥ ਮੂਨੀ ਨੇ ਮਿਲ ਕੇ ਖੇਡਦੇ ਹੋਏ ਪਹਿਲੇ ਵਿਕਟ ਲਈ 115 ਦੌੜਾਂ ਦੀ ਸਾਂਝੇਦਾਰੀ ਕੀਤੀ। ਆਸਟਰੇਲੀਆ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਭਾਰਤ ਦੀ ਰਾਧਾ ਯਾਦਵ ਨੇ 75 ਦੌੜਾਂ ਨਿੱਜੀ ਸਕੋਰ ’ਤੇ ਖੇਡ ਰਹੀ ਐਲਿਸਾ ਹੀਲੀ ਦਾ ਸ਼ਿਕਾਰ ਕੀਤਾ। ਐਲਿਸਾ ਨੇ ਆਪਣੀ ਪਾਰੀ ਦੇ ਦੌਰਾਨ ਸ਼ਾਨਦਾਰ 7 ਚੌਕੇ ਅਤੇ 5 ਛੱਕੇ ਲਾਏ। ਆਸਟਰੇਲੀਆ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਮੇਗ ਲੈਨਿੰਗ 16 ਦੌੜਾਂ ਦੇ ਨਿੱਜੀ ਸਕੋਰ ’ਤੇ ਦੀਪਤੀ ਸ਼ਰਮਾ ਦੀ ਗੇਂਦ ’ਤੇ ਸ਼ਿਖਾ ਪਾਂਡੇ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਈ। ਇਸ ਤੋਂ ਬਾਅਦ ਐਸ਼ਲੀ ਗਾਰਡਨਰ ਵੀ 2 ਦੌੜਾਂ ਦੇ ਨਿੱਜੀ ਸਕੋਰ ’ਤੇ ਦੀਪਤੀ ਸ਼ਰਮਾ ਦੀ ਗੇਂਦ ’ਤੇ ਤਾਨੀਆ ਭਾਟੀਆਂ ਵੱਲੋਂ ਸਟੰਪ ਆਊਟ ਹੋ ਗਈ। ਆਸਟਰੇਲੀਆ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਰੇਚਲ ਹੈਂਸ ਨੂੰ 4 ਦੌੜਾਂ ਦੇ ਨਿੱਜੀ ਸਕੋਰ ’ਤੇ ਪੂਨਮ ਯਾਦਵ ਨੇ ਬੋਲਡ ਕਰ ਪਵੇਲੀਅਨ ਦਾ ਰਸਤਾ ਦਿਖਾ ਦਿੱਤਾ। ਬੇਥ ਮੂਨੀ ਨੇ ਅਜੇਤੂ ਰਹਿੰਦੇ ਹੋਏ ਸ਼ਭ ਤੋਂ ਜ਼ਿਆਦਾ 78 ਦੌੜਾਂ ਦੀ ਪਾਰੀ ਖੇਡੀ। ਮੂਨੀ ਨੇ ਆਪਣੀ ਪਾਰੀ ਦੇ ਦੌਰਾਨ 10 ਚੌਕੇ ਲਾਏ। ਇਸ ਤੋਂ ਇਲਾਵਾ ਨਿਕੋਲਾ ਕੈਰੀ ਵੀ 5 ਦੌੜਾਂ ਦੇ ਨਿੱਜੀ ਸਕੋਰ ’ਤੇ ਅਜੇਤੂ ਰਹੀ। ਭਾਰਤ ਵੱਲੋਂ ਦੀਪਤੀ ਸ਼ਰਮਾ ਨੇ 2, ਪੂਨਮ ਯਾਦਵ ਨੇ 1 ਅਤੇ ਰਾਧਾ ਯਾਦਵ ਨੇ 1 ਵਿਕਟਾਂ ਲਈਆਂ।
ਟੀਮਾਂ ਇਸ ਤਰ੍ਹਾਂ ਹਨ :
ਭਾਰਤ (ਪਲੇਇੰਗ ਇਲੈਵਨ) : ਸ਼ੈਫਾਲੀ ਵਰਮਾ, ਸਮ੍ਰਿਤੀ ਮੰਧਾਨਾ, ਤਾਨੀਆ ਭਾਟੀਆ (ਵਿਕਟਕੀਪਰ), ਜੇਮੀਮਾ ਰੋਡਰਿਗਸ, ਹਰਮਨਪ੍ਰੀਤ ਕੌਰ (ਕਪਤਾਨ), ਵੇਦਾ ਕ੍ਰਿਸ਼ਣਮੂਰਤੀ, ਦੀਪਤੀ ਸ਼ਰਮਾ, ਸ਼ਿਖਾ ਪਾਂਡੇ, ਰਾਧਾ ਯਾਦਵ, ਪੂਨਮ ਯਾਦਵ ਅਤੇ ਰਾਜੇਸ਼ਵਰੀ ਗਾਇਕਵਾੜ।
ਆਸਟਰੇਲੀਆ (ਪਲੇਇੰਗ ਇਲੈਵਨ) : ਐਲੀਸਾ ਹੀਲੀ (ਵਿਕਟਕੀਪਰ), ਬੇਥ ਮੂਨੀ, ਮੇਗ ਲੈਨਿੰਗ (ਕਪਤਾਨ), ਜੇਸ ਜੋਨਾਸਨ, ਐਸ਼ਲੀਗ ਗਾਰਡਨਰ, ਰਾਚੇਲ ਹੇਨਸ, ਨਿਕੋਲਾ ਕੈਰੀ, ਸੋਫੀ ਮੋਲਿਨੀਕਸ, ਜਾਰਜੀਆ ਵੇਅਰਹਮ, ਡੇਲੀਸਾ ਕਿਮਿੰਸ ਅਤੇ ਮੇਗਾਨ ਸਕਟ।