Women's T20 WC : ਇੰਗਲੈਂਡ ਹੱਥੋਂ 11 ਦੌੜਾਂ ਨਾਲ ਹਾਰਿਆ ਭਾਰਤ

Saturday, Feb 18, 2023 - 09:51 PM (IST)

Women's T20 WC : ਇੰਗਲੈਂਡ ਹੱਥੋਂ 11 ਦੌੜਾਂ ਨਾਲ ਹਾਰਿਆ ਭਾਰਤ

ਕੇਗਬੇਰਹਾ (ਦੱ. ਅਫਰੀਕਾ) : ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ ਬੀ ਦੇ 14ਵੇਂ ਮੈਚ 'ਚ ਅੱਜ ਭਾਰਤ ਨੂੰ ਇੰਗਲੈਂਡ ਹੱਥੋਂ 11 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ।ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੀ ਮਹਿਲਾ ਟੀਮ ਨੇ ਨਿਰਧਾਰਤ 20 ਓਵਰਾਂ 'ਚ ਸਕੀਵਰ ਬਰੰਟ ਦੀਆਂ 50 ਦੌੜਾਂ ਦੀ ਤੇ ਐਮੀ ਜੋਨਸ ਦੀਆਂ 40 ਦੌੜਾਂ ਦੀ ਬਦੌਲਤ 7 ਵਿਕਟਾਂ ਦੇ ਨੁਕਸਾਨ 'ਤੇ 151 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 152 ਦੌੜਾਂ ਦਾ ਟੀਚਾ ਦਿੱਤਾ।

ਇੰਗਲੈਂਡ ਵਲੋਂ ਸਲਾਮੀ ਬੱਲੇਬਾਜ਼  ਡੀ ਵਿਅਟ 0, ਐਲਿਸੇ ਕੈਪਸੀ ਨੇ 3 ਦੌੜਾਂ, ਸੌਫੀ ਡੰਕਲੇ ਨੇ 10 ਦੌੜਾਂ ਦੇ ਬਣਾ ਆਊਟ ਹੋ ਗਈਆਂ। ਇਸ ਤੋਂ ਬਾਅਦ ਕਪਤਾਨ ਹੀਥਰ ਨਾਈਟ ਨੇ 28 ਦੌੜਾਂ ਦੀ ਪਾਰੀ ਖੇਡੀ। ਭਾਰਤੀ ਗੇਂਦਬਾਜ਼ ਰੇਣੁਕਾ ਠਾਕੁਰ ਸਿੰਘ ਨੇ 5 ਤੇ ਸ਼ਿਖਾ ਪਾਂਡੇ ਨੇ 1 ਤੇ ਦੀਪਤੀ ਸ਼ਰਮਾ ਨੇ 1 ਵਿਕਟ ਝਟਕਾਈਆਂ। ਭਾਰਤ ਵੱਲੋਂ ਸਮ੍ਰਿਤੀ ਮੰਧਾਨਾ ਨੇ 52 ਦੌੜਾਂ ਦੀ ਪਾਰੀ ਖੇਡੀ ਤੇ ਰਿਚਾ ਘੋਸ਼ 47 ਦੌੜਾਂ 'ਤੇ ਨਾਬਾਦ ਰਹੀ। ਭਾਰਤ ਨਿਰਧਾਰਤ 20 ਓਵਰਾਂ ਚ ਪੰਜ ਵਿਕਟਾਂ ਗੁਆ ਕੇ 140 ਦੌੜਾਂ ਹੀ ਬਣਾ ਸਕਿਆ। ਇਸ ਨਾਲ ਇੰਗਲੈਂਡ ਨੇ ਅਗਲੇ ਦੌਰ ਲਈ ਕੁਆਲੀਫਾਈ ਕਰ ਲਿਆ ਹੈ।


author

Mandeep Singh

Content Editor

Related News