ਮਹਿਲਾ ਬਿੱਗ ਬੈਸ਼ 'ਚ ਸਮ੍ਰਿਤੀ ਤੇ ਹਰਮਨਪ੍ਰੀਤ ਨੇ ਮਚਾਈ ਧੁੰਮ

Wednesday, Nov 17, 2021 - 10:48 PM (IST)

ਮਹਿਲਾ ਬਿੱਗ ਬੈਸ਼ 'ਚ ਸਮ੍ਰਿਤੀ ਤੇ ਹਰਮਨਪ੍ਰੀਤ ਨੇ ਮਚਾਈ ਧੁੰਮ

ਮੇਕਾਯ- ਸਮ੍ਰਿਤੀ ਮੰਧਾਨਾ ਨੇ ਇਕ ਸ਼ਾਨਦਾਰ ਤੇ ਤਾਬੜਤੋੜ ਪਾਰੀ ਖੇਡਦੇ ਹੋਏ 64 ਗੇਂਦਾਂ ਵਿਚ 114 ਦੌੜਾਂ ਬਣਾਈਆਂ ਪਰ ਸਿਡਨੀ ਥੰਡਰਸ ਦੇ ਹੋਰ ਬੱਲੇਬਾਜ਼ਾਂ ਨੇ 175 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਉਨ੍ਹਾਂ ਦਾ ਕੁੱਝ ਖਾਸ ਸਾਥ ਨਹੀਂ ਦੇ ਸਕੀ ਤੇ ਉਨ੍ਹਾਂ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਮਹਿਲਾ ਬਿਗ ਬੈਸ਼ ਲੀਗ ਦੇ ਇਤਿਹਾਸ 'ਚ ਕਿਸੇ ਵੀ ਭਾਰਤੀ ਬੱਲੇਬਾਜ਼ ਲਈ ਪਹਿਲਾ ਸੈਂਕੜਾ ਹੈ। ਤਾਲਿਆ ਵਿਲਸਨ ਨੇ ਇਕ ਹੌਲੀ ਪਾਰੀ ਖੇਡੀ ਅਤੇ ਮੈਚ ਦੇ ਅੰਤਿਮ ਓਵਰਾਂ ਵਿਚ ਉਹ ਆਪਣੇ ਅਤੇ ਟੀਮ ਦੀ ਰਨ ਰਫਤਾਰ ਨੂੰ ਵਧਾਉਣ ਵਿਚ ਬਿਲਕੁਲ ਵੀ ਕਾਮਯਾਬ ਨਹੀਂ ਹੋ ਸਕੇ, ਉੱਥੇ ਹੀ ਅੱਜ ਦੀ ਪਲੇਅਰ ਆਫ ਦਿ ਮੈਚ ਰਹੀ ਹਰਮਨਪ੍ਰੀਤ ਕੌਰ ਦੇ ਹਰਫਨਮੌਲਾ ਪ੍ਰਦਰਸ਼ਨ ਦੀ ਬਦੌਲਤ ਉਨ੍ਹਾਂ ਦੀ ਟੀਮ ਨੂੰ ਫਤਿਹ ਪ੍ਰਾਪਤ ਹੋਈ। 

ਇਹ ਖ਼ਬਰ ਪੜ੍ਹੋ- ਹੈਰਾਨ ਟੈਨਿਸ ਸਟਾਰ ਓਸਾਕਾ ਨੇ ਪੁੱਛਿਆ, ਕਿੱਥੇ ਹਨ ਪੇਂਗ ਸ਼ੁਆਈ?

PunjabKesari


ਪਹਿਲੀ ਪਾਰੀ 'ਚ ਜਦੋਂ ਉਹ ਬੱਲੇਬਾਜ਼ੀ ਕਰਨ ਉਤਰੀ ਤਾਂ ਉਨ੍ਹਾਂ ਦੀ ਟੀਮ ਇਕ ਮੁਸ਼ਕਿਲ ਹਾਲਾਤ 'ਚ ਸੀ। ਉਨ੍ਹਾਂ ਦੀ ਟੀਮ ਨੇ ਪਹਿਲੇ ਹੀ 2 ਓਵਰਾਂ ਵਿਚ 2 ਮਹੱਤਵਪੂਰਨ ਵਿਕਟਾਂ ਗਵਾ ਦਿੱਤੀਆਂ ਸਨ। ਉਸ ਤੋਂ ਬਾਅਦ ਉਨ੍ਹਾਂ ਨੇ ਪਾਰੀ ਨੂੰ ਸੰਭਾਲਿਆ ਤੇ ਫਿਰ ਬਾਅਦ ਵਿਚ ਕੁੱਝ ਵਧੀਆ ਸ਼ਾਟਸ ਲਾਉਂਦੇ ਹੋਏ 55 ਗੇਂਦਾਂ ਵਿਚ 81 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਬਾਅਦ ਜਦੋਂ ਉਹ ਗੇਂਦਬਾਜ਼ੀ ਕਰਨ ਆਈਆਂ ਤਾਂ 4 ਓਵਰਾਂ 'ਚ ਸਿਰਫ 27 ਦੌੜਾਂ ਖਰਚ ਕਰਦੇ ਹੋਏ 1 ਵਿਕਟ ਹਾਸਲ ਕੀਤੀ। ਉਨ੍ਹਾਂ ਨੇ ਪਾਰੀ ਦੇ ਆਖਰੀ ਓਵਰ 'ਚ ਵੀ ਗੇਂਦਬਾਜ਼ੀ ਕੀਤੀ, ਉਸ ਸਮੇਂ ਥੰਡਰਸ ਦੀ ਟੀਮ ਨੂੰ ਜਿੱਤ ਲਈ 13 ਦੌੜਾਂ ਚਾਹੀਦੀਆਂ ਸਨ ਪਰ ਹਰਮਨਪ੍ਰੀਤ ਨੇ ਉਸ ਓਵਰ 'ਚ ਸਿਰਫ 8 ਦੌੜਾਂ ਖਰਚ ਕੀਤੀਆਂ।

ਇਹ ਖ਼ਬਰ ਪੜ੍ਹੋ- ਏਸ਼ੇਜ ਸੀਰੀਜ਼ ਲਈ ਆਸਟਰੇਲੀਆਈ ਟੀਮ ਦਾ ਐਲਾਨ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News