ਮਸ਼ਹੂਰ ਵੂਮੈਨ ਰੈਸਲਰ ਦੀਆਂ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ ''ਤੇ ਵਾਇਰਲ

02/26/2017 9:18:06 PM

ਨਵੀਂ ਦਿੱਲੀ— ਯੂ.ਐੱਫ.ਸੀ.  ਦੀ ਸਟਾਰ ਰੈਸਲਰ ਅਤੇ ਡਬਲਿਊ.ਡਬਲਿਊ.ਈ. ''ਚ ਨਜ਼ਰ ਆ ਚੁੱਕੀ ਰਾਨਡਾ ਰਾਓਸੀ ਹੁਣ ਐਕਟਿੰਗ ਕਰਦੀ ਨਜ਼ਰ ਆਵੇਗੀ। ਲਗਾਤਾਰ 2 ਮੁਕਾਬਲੇ ਹਾਰਨ ਤੋਂ ਬਾਅਦ ਉਸ ਨੇ ਇਹ ਫੈਸਲਾ ਲਿਆ ਹੈ। ਰਾਨਡਾ ਐੱਨ.ਬੀ.ਸੀ. ਸੀਰੀਜ਼ ''ਚ ਜਲਦ ਹੀ ਐਕਟਿੰਗ ਕਰੇਗੀ। ਦੱਸ ਦਈਏ ਕਿ ਰਾਨਡਾ ਖੇਡ ਤੋਂ ਜ਼ਿਆਦਾ ਆਪਣੇ ਗਲੈਮਰਸ ਲੁਕ ਕਾਰਨ ਸੁਰਖੀਆਂ ''ਚ ਰਹਿੰਦੀ ਹੈ।

ਰਾਨਡਾ ਨੇ ਸਪੋਰਟਸ ਮੈਗਜ਼ੀਨ ਲਈ ਨਗਨ ਫੋਟੋਸ਼ੂਟ ਕਰਵਾਇਆ ਸੀ, ਜਿਸ ''ਚ ਉਹ ਬਾਡੀ ਪੇਂਟ ''ਚ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਉਹ ਪ੍ਰੇਮੀ ਨੂੰ ਕਿਸ ਕਰਦੀ ਅਤੇ ਕਈ ਵਾਰ ਬੇਹੱਦ ਅਜੀਬ ਢੰਗ ਨਾਲ ਜਨਤਕ ਥਾਂ ''ਤੇ ਦਿਖਣ ਨੂੰ ਲੈ ਕੇ ਅਲੋਚਨਾ ਦਾ ਸਾਹਮਣਾ ਕਰ ਚੁੱਕੀ ਹੈ।

ਦੱਸ ਦਈਏ ਕਿ 2008 ''ਚ ਰਾਨਡਾ ਰਾਓਸੀ ਓਲੰਪਿਕ ''ਚ ਸਿਲਵਰ ਤਮਗਾ ਜਿੱਤ ਚੁੱਕੀ ਹੈ, ਅਜਿਹਾ ਕਰਨ ਵਾਲੀ ਉਹ ਪਹਿਲੀ ਅਮਰੀਕਨ ਵੂਮੈਨ ਐਥੇਲੀਟ ਬਣ ਚੁੱਕੀ ਹੈ। 2014 ''ਚ ਉਹ ਸਟਾਰ ਰੈਸਲਰ ਦ ਰਾਕ ਨਾਲ ਨਜ਼ਰ ਆਈ ਸੀ।


Related News