ਫਿਡੇ ਮਹਿਲਾ ਗ੍ਰਾਂ. ਪ੍ਰੀ. ’ਚ ਹਰਿਕਾ ਦੀ ਡਰਾਅ ਨਾਲ ਸ਼ੁਰੂਆਤ

03/03/2020 7:02:58 PM

ਲੁਸਾਨੇ, (ਨਿਕਲੇਸ਼ ਜੈਨ)-ਭਾਰਤ ਦੀ ਦੂਜੇ ਨੰਬਰ ਦੀ ਖਿਡਾਰਨ ਡੀ. ਹਰਿਕਾ  ਨੇ ਇੱਥੇੇ ਫਿਡੇ ਮਹਿਲਾ ਗ੍ਰਾਂ. ਪ੍ਰੀ. ਦੇ ਪਹਿਲੇ ਦੌਰ ਵਿਚ ਸੋਮਵਾਰ ਨੂੰ ਸਵੀਡਨ ਦੀ ਤਜਰਬੇਕਾਰ ਪਿਯਾ ਕ੍ਰੇਮਲਿੰਗ ਵਿਰੁੱਧ ਡਰਾਅ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ  ਕੀਤੀ। ਹਰਿਕਾ ਤੇ ਪਿਯਾ 37 ਚਾਲਾਂ ਤੋਂ ਬਾਅਦ ਅੰਕ ਵੰਡਣ ’ਤੇ ਸਹਿਮਤ ਹੋਈਆਂ। 12 ਖਿਡਾਰੀਆਂ ਦੇ ਇਸ ਟੂਰਨਾਮੈਂਟ ਵਿਚ ਵਿਸ਼ਵ ਚੈੈਂਪੀਅਨ ਚੀਨ ਦੀ ਜੂ ਵੇਂਜੂਨ ਵੀ ਹਿੱਸਾ ਲੈ ਰਹੀ ਹੈ। ਇਹ ਚਾਰ ਗ੍ਰਾਂ. ਪ੍ਰੀ. ਦੀ ਲੜੀ ਦਾ ਤੀਜਾ ਟੂਰਨਾਮੈਂਟ ਹੈ। ਇਸ ਲੜੀ ਵਿਚ ਸਭ ਤੋਂ ਵੱਧ ਅੰਕ ਹਾਸਲ ਕਰਨ ਵਾਲੀਆਂ ਦੋ ਚੋਟੀ ਦੀਆਂ ਖਿਡਾਰਨਾਂ ਅਗਲੇ  ਕੈਂਡੀਡੇਟ ਟੂਰਨਾਮੈਂਟ ਲਈ ਕੁਆਲੀਫਾਈ ਕਰਨਗੀਆਂ। ਭਾਰਤ ਦੀ ਦੁਨੀਆ ਦੀ ਦੂਜੇ ਨੰਬਰ ਦੀ ਖਿਡਾਰਨ ਕੋਨੇਰੂ ਹੰਪੀ 2 ਪ੍ਰਤੀਯੋਗਿਤਾਵਾਂ ਤੋਂ ਬਾਅਦ 293 ਅੰਕਾਂ ਨਾਲ ਚੋਟੀ ’ਤੇ ਹੈ। ਗ੍ਰੈਂਡਮਾਸਟਰ ਹਰਿਕਾ??? ਵੈਂਜੂਨ (120 ਅੰਕ, ਇਕ ਪ੍ਰਤੀਯੋਗਿਤਾ) ਦੇ ਨਾਲ ਸਾਂਝੇ ਤੌਰ ’ਤੇ ਪੰਜਵੇਂ ਸਥਾਨ ’ਤੇ ਹੈ। 
 


Related News