ਮਹਿਲਾਵਾਂ ''ਤੇ ਕੁਮੈਂਟ : ਹਾਰਦਿਕ ਤੋਂ ਬਾਲੀਵੁੱਡ ਅਭਿਨੇਤਰੀਆਂ ਨੇ ਵੀ ਪਾਸਾ ਵੱਟਿਆ

01/16/2019 3:43:44 AM

ਜਲੰਧਰ - ਰਿਐਲਿਟੀ ਸ਼ੋਅ 'ਚ ਮਹਿਲਾਵਾਂ 'ਤੇ ਇਤਰਾਜ਼ਯੋਗ ਕੁਮੈਂਟ ਕਰਨ ਕਰਕੇ ਆਲੋਚਨਾਵਾਂ ਦਾ ਸ਼ਿਕਾਰ ਹੋਏ ਹਾਰਦਿਕ ਪੰਡਯਾ ਤੋਂ ਹੁਣ ਉਸਦੀਆਂ ਦੋਸਤ ਬਾਲੀਵੁੱਡ ਅਭਿਨੇਤਰੀਆਂ ਵੀ ਪਾਸਾ ਵੱਟਣ ਲੱਗੀਆਂ ਹਨ। ਹਾਰਦਿਕ ਦੀ ਸਮੇਂ-ਸਮੇਂ 'ਤੇ ਉਰਵਸ਼ੀ ਰੌਤੇਲਾ, ਐਲੀ ਅਵਰਾਮ, ਪਰਿਣੀਤੀ ਚੋਪੜਾ ਤੇ ਈਸ਼ਾ ਗੁਪਤਾ ਨਾਲ ਨੇੜਤਾ ਦੱਸੀ ਗਈ ਹੈ। ਇਨ੍ਹਾਂ ਵਿਚੋਂ ਐਲੀ ਅਵਰਾਮ ਤਾਂ ਹਾਰਦਿਕ ਦੇ ਵੱਡੇ ਭਰਾ ਕੁਣਾਲ ਪੰਡਯਾ ਦੇ ਵਿਆਹ 'ਚ ਵੀ ਆਈ ਸੀ।
ਹੁਣ ਮੌਜੂਦਾ ਘਟਨਾਚੱਕਰ ਕਾਰਨ ਇਨ੍ਹਾਂ ਵਿਚੋਂ ਕੋਈ ਵੀ ਅਭਿਨੇਤਰੀ ਆਪਣੀ ਜ਼ੁਬਾਨ ਖੋਲ੍ਹਣ ਨੂੰ ਰਾਜ਼ੀ ਨਹੀਂ ਹੈ। ਇਸ ਘਟਨਾ ਤੋਂ ਬਾਅਦ ਈਸ਼ਾ ਗੁਪਤਾ ਨੇ ਹਾਰਦਿਕ ਨਾਲ ਰਿਲੇਸ਼ਨਸ਼ਿਪ 'ਤੇ ਖੁੱਲ੍ਹੀ ਟਿੱਪਣੀ ਕਰਦਿਆਂ ਕਿਹਾ ਸੀ ਕਿ ਕੌਣ ਕਹਿੰਦਾ ਹੈ ਕਿ ਹਾਰਦਿਕ ਪੰਡਯਾ ਮੇਰਾ ਬਹੁਤ ਚੰਗਾ ਦੋਸਤ ਹੈ। ਅਸੀਂ ਦੋਵੇਂ ਇਕ-ਦੋ ਵਾਰ ਪਾਰਟੀਆਂ ਵਿਚ ਮਿਲੇ ਸੀ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਡੇ ਵਿਚਾਲੇ ਲਵ-ਰਿਲੇਸ਼ਨ ਰਹੇ ਸਨ। 
ਉਥੇ ਹੀ ਐਲੀ ਅਵਰਾਮ ਨੇ ਘਟਨਾ ਤੋਂ ਬਾਅਦ ਹਾਰਦਿਕ ਤੋਂ ਦੂਰੀਆਂ ਬਣਾਈਆਂ ਹੋਈਆਂ ਹਨ। ਸੂਤਰ ਦੱਸਦੇ ਹਨ ਕਿ ਹਾਰਦਿਕ ਦੇ ਵਿਵਾਦਾਂ ਵਿਚ ਫਸਣ ਕਾਰਨ ਐਲੀ ਨੂੰ ਡਰ ਹੈ ਕਿ ਕਿਤੇ ਉਸ ਦਾ ਬਾਲੀਵੁੱਡ ਕਰੀਅਰ ਪ੍ਰਭਾਵਿਤ ਨਾ ਹੋ ਜਾਵੇ। ਉਥੇ ਹੀ ਪਰਿਣੀਤੀ , ਜਿਸ ਦੇ ਨਾਲ ਇਕ ਟਵਿਟਰ ਅਕਾਊਂਟ 'ਤੇ ਕੁਮੈਂਟ ਕਾਰਨ ਹਾਰਦਿਕ ਚਰਚਾ ਵਿਚ ਆਇਆ ਸੀ, ਨੇ ਵੀ ਘਟਨਾਚੱਕਰ 'ਤੇ ਚੁੱਪ ਵੱਟੀ ਹੋਈ ਹੈ। ਉਧਰ ਉਰਵਸ਼ੀ ਰੌਤੇਲਾ ਨੇ ਹਾਰਦਿਕ ਨਾਲ ਸਬੰਧਾਂ 'ਤੇ ਇਥੋਂ ਤਕ ਕਹਿ ਦਿੱਤਾ ਸੀ ਕਿ ਇਹ ਤਾਂ ਮੈਨੂੰ ਮਾਰਨ ਵਾਲਾ ਕੁਮੈਂਟ ਹੈ।
 


Related News