ਜੂਡੋ ਖਿਡਾਰਨਾਂ ਨੇ ਭਾਰਤ ਨੂੰ ਦੱਖਣੀ ਏਸ਼ੀਆ ਚੈਂਪੀਅਨਸ਼ਿਪ ''ਚ ਦਿਵਾਏ ਚਾਰ ਸੋਨ ਤਮਗੇ

04/22/2018 4:25:46 PM

ਲਲਿਤਪੁਰ (ਬਿਊਰੋ)— ਭਾਰਤ ਨੇ ਉਪ ਮਹਾਦੀਪ 'ਚ ਆਪਣੇ ਦਬਦਬੇ ਨੂੰ ਬਰਕਰਾਰ ਰੱਖਦੇ ਹੋਏ ਅੱਠਵੀਂ ਦੱਖਣੀ ਏਸ਼ੀਆਈ ਜੂਡੋ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਚਾਰ ਸੋਨ ਤਮਗੇ ਜਿੱਤੇ। ਭਾਰਤ ਦੀ ਐੱਲ. ਸੁਸ਼ੀਲਾ ਦੇਵੀ ਨੇ 48 ਕਿਲੋਗ੍ਰਾਮ ਵਰਗ ਦੇ ਫਾਈਨਲ 'ਚ ਪਾਕਿਸਤਾਨ ਦੀ ਹੁਮਾਇਰਾ ਆਸ਼ਿਕ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ। 

ਦੂਜਾ ਸੋਨ ਤਮਗਾ ਕਲਪਨਾ ਦੇਵੀ ਥੋਡਮ ਨੇ ਜਿੱਤਿਆ ਜਿਨ੍ਹਾਂ ਨੇ 52 ਕਿਲੋਗ੍ਰਾਮ ਵਰਗ ਦੇ ਫਾਈਨਲ 'ਚ ਪਾਕਿਸਤਾਨ ਦੀ ਮਰੀਅਮ ਨੂੰ ਹਰਾਇਆ। ਏ. ਅਨੀਤਾ ਚਾਨੂ ਨੇ 57 ਕਿਲੋਗ੍ਰਾਮ ਵਰਗ 'ਚ ਸ਼ਥਾਨਕ ਦਾਅਵੇਦਾਰ ਲੀਲਾ ਅਧਿਕਾਰੀ ਨੂੰ ਹਰਾਇਆ ਜਦਕਿ ਐੱਚ. ਸੁਨੀਬਾਲਾ ਦੇਵੀ ਨੇ ਵੀ ਨੇਪਾਲ ਦੀ ਹੀ ਫੁਪੂ ਲਾਮੂ ਖਤਰੀ ਨੂੰ 63 ਕਿਲੋਗ੍ਰਾਮ ਵਰਗ ਦੇ ਫਾਈਨਲ 'ਚ ਹਰਾ ਕੇ ਭਾਰਤ ਦੇ ਲਈ ਚੌਥਾ ਸੋਨ ਤਮਗਾ ਜਿੱਤਿਆ। ਭਾਰਤੀ ਪੁਰਸ਼ਾਂ ਨੇ ਵੀ ਦੋ ਕਾਂਸੀ ਤਮਗੇ ਜਿੱਤੇ ਹਨ।  


Related News