4 ਸਾਲ ਤਕ ਡੇਟ ਕਰਨ ਤੋਂ ਬਾਅਦ ਕ੍ਰਿਕਟਰ ਬੀਬੀਆਂ ਨੇ ਆਪਸ ’ਚ ਕਰਾਇਆ ਵਿਆਹ, ਵੇਖੋ ਤਸਵੀਰਾਂ

Monday, Aug 17, 2020 - 03:50 PM (IST)

4 ਸਾਲ ਤਕ ਡੇਟ ਕਰਨ ਤੋਂ ਬਾਅਦ ਕ੍ਰਿਕਟਰ ਬੀਬੀਆਂ ਨੇ ਆਪਸ ’ਚ ਕਰਾਇਆ ਵਿਆਹ, ਵੇਖੋ ਤਸਵੀਰਾਂ

ਸਪੋਰਟਸ ਡੈਸਕ– ਆਸਟਰੇਲੀਆ ਦੀ ਕ੍ਰਿਕਟ ਟੀਮ ਦੀਆਂ ਖਿਡਾਰਣਾਂ ਡੇਲਿਸਾ ਕਿਮਿੰਸ ਅਤੇ ਲਾਰਾ ਹੈਰਿਸ ਨੇ ਐਤਵਾਰ ਨੂੰ ਆਪਸ ’ਚ ਵਿਆਹ ਕਰਵਾ ਲਿਆ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਦਿੱਤੀ ਹੈ। ਉਨ੍ਹਾਂ ਨੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਆਪਣੀ ਜ਼ਿੰਦਗੀ ਦੇ ਇਸ ਖ਼ਾਸ ਦਿਨ ਨੂੰ ਯਾਦਗਾਰ ਬਣਾਉਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ। 

PunjabKesari

2018-19 ਦੀ ਬਿਗ ਬੈਸ਼ ਲੀਗ ਜਿੱਤਣ ਤੋਂ ਕੀਤਾ ਸੀ ਪ੍ਰਪੋਜ਼
ਹੈਰਿਸ ਨੇ 2018-19 ਦਾ ਬੀਬੀਆਂ ਦਾ ਬਿਗ ਬੈਸ਼ ਲੀਗ ਜਿੱਤਣ ਤੋਂ ਬਾਅਦ ਕਿਮਿੰਸ ਨੂੰ ਪ੍ਰਪੋਜ਼ ਕੀਤਾ ਸੀ। ਦੋਵਾਂ ਨੇ 4 ਸਾਲ ਤਕ ਇਕ-ਦੂਜੇ ਨੂੰ ਡੇਟ ਕੀਤਾ ਸੀ। ਦੋਵੇਂ ਬੈਟਰ ਬ੍ਰਿਸਬੇਨ ਹੀਟ ਦੀ ਟੀਮ ਦਾ ਹਿੱਸਾ ਸਨ। 

PunjabKesari

ਡੇਲਿਸਾ ਨੇ ਇੰਸਟਾਗ੍ਰਾਮ ’ਤੇ ਸੇਅਰ ਕੀਤੀਆਂ ਤਸਵੀਰਾਂ
ਡੇਲਿਸਾ ਨੇ ਆਪਣੇ ਇੰਸਟਾਗ੍ਰਾਮ ’ਤੇ ਤਸਵੀਰਾਂ ਦੇ ਨਾਲ ਮੈਸੇਜ ਲਿਖਿਆ- ‘ਸਾਡੇ ਵਿਆਹ ਵਾਲੇ ਦਿਨ ਨੂੰ ਸਾਡੀ ਜ਼ਿੰਦਗੀ ਦਾ ਸਭ ਤੋਂ ਖ਼ਾਸ ਦਿਨ ਬਣਾਉਣ ਵਾਲਿਆਂ ਦਾ ਬਹੁਤ ਧੰਨਵਾਦ। ਬ੍ਰਾਈਡਸਮੈਨ ਤੋਂ ਲੈ ਕੇ ਬ੍ਰਾਈਡਸਮੇਡ, ਸਾਡੇ ਨਾਲ ਰਹਿਣ ਦਾ ਧੰਨਵਾਦ। ਸਾਡੇ ਪਰਿਵਾਰ ਅਤੇ ਦੋਸਤਾਂ, ਜਿਨ੍ਹਾਂ ਨੇ ਆਪਣੇ ਇਹ ਦਿਨ ਸਾਡੇ ਨਾਲ ਗੁਜ਼ਾਰਿਆ, ਅਸੀਂ ਉਸ ਚੰਗੇ ਸਮੇਂ ਅਤੇ ਪਿਆਰ ਲਈ ਤੁਹਾਡੇ ਧੰਨਵਾਦੀ ਹਾਂ ਜੋ ਅਸੀਂ ਤੁਹਾਡੇ ਨਾਲ ਗੁਜ਼ਾਰਿਆ।’

 

 
 
 
 
 
 
 
 
 
 
 
 
 
 

Thank you to everyone who made our wedding day the best day of our lives. To the bridesman and bridesmaid thank you for being our side kicks. Too all our family and friends who shared this day with us, we are truly grateful for all the love and good times we get to share with you. @woodlands_of_marburg thank you for everything you did to make our day AMAZING!!! Dresses @whitelilycouture @darbbridal Make-up @katejohnston.mua Hair @carla_shay Celebrant @ikiddyouknotcelebrant Mistress of ceremonies @michelle.o13 @salt_studios for the amazing photos. @onestopweddingshopbrendale for all things weddings. Band @route33music #letthefunkimmince

A post shared by Delissa Kimmince (@delissa_kimmince) on Aug 15, 2020 at 11:57pm PDT

ਬ੍ਰਿਸਬੇਨ ਹੀਟ ਦੀ ਟੀਮ ਦਾ ਰਹੀਆਂ ਹਿੱਸਾ
29 ਸਾਲਾਂ ਹੈਰਿਸ ਨੇ ਮਹਿਲਾ ਬਿਗ ਬੈਸ਼ ਲੀਗ ’ਚ ਤਿੰਨ ਸੀਜ਼ਨ ਬ੍ਰਿਸਬੇਨ ਹੀਟ ਲਈ ਖੇਡੇ ਹਨ। ਫ੍ਰੈਂਚਾਈਜ਼ੀ ਲਈ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਯਾਦਗਾਰ ਪਲ 2018-19 ’ਚ ਆਇਆ ਸੀ ਜਦੋਂ ਉਨ੍ਹਾਂ ਨੇ ਚੌਕਾ ਲਗਾ ਕੇ ਆਪਣੀ ਟੀਮ ਨੂੰ ਚੈਂਪੀਅਨ ਬਣਾਇਆ ਸੀ। 2016-17 ਦੇ ਸੀਜ਼ਨ ’ਚ ਉਨ੍ਹਾਂ ਨੇ ਕਵੀਂਸਲੈਂਡ ਦੀ ਮਹਿਲਾ ਟੀਮ ਲਈ ਡੈਬਿਊ ਕੀਤਾ ਸੀ। 

PunjabKesari

ਕਿਮਿੰਸ ਨੇ ਖੇਡੇ ਹਨ 16 ਵਨ-ਡੇ ਇੰਟਰਨੈਸ਼ਨਲ
ਕਿਮਿੰਸ ਨੇ ਦੂਜੇ ਪਾਸੇ 16 ਵਨ-ਡੇ ਇੰਟਰਨੈਸ਼ਨਲ ਮੈਚਾਂ ’ਚ ਆਸਟਰੇਲੀਆ ਦੀ ਅਗਵਾਈ ਕੀਤੀ ਹੈ। ਇਸ ਵਿਚ ਉਨ੍ਹਾਂ ਨੇ 79 ਦੌੜਾਂ ਬਣਾਈਆਂ ਹਨ ਅਤੇ 14 ਵਿਕਟਾਂ ਲਈਆਂ ਹਨ। ਟੀ-20 ਇੰਟਰਨੈਸ਼ਨਲ ’ਚ ਉਨ੍ਹਾਂ ਨੇ 41 ਵਾਰ ਆਸਟਰੇਲੀਆ ਦੀ ਅਗਵਾਈ ਕੀਤੀ ਹੈ ਅਤੇ 162 ਦੌੜਾਂ ਬਣਾਈਆਂ ਹਨ। 

PunjabKesari


author

Rakesh

Content Editor

Related News