ਵਿਸ਼ਵ ਕੱਪ ਨੂੰ ਲੈ ਕੇ ਮਹਿਲਾਵਾਂ ''ਚ ਜ਼ਿਆਦਾ ਉਤਸ਼ਾਹ, 1.1 ਲੱਖ ਟਿਕਟਾਂ ਵਿਕੀਆਂ

Monday, May 27, 2019 - 10:19 PM (IST)

ਵਿਸ਼ਵ ਕੱਪ ਨੂੰ ਲੈ ਕੇ ਮਹਿਲਾਵਾਂ ''ਚ ਜ਼ਿਆਦਾ ਉਤਸ਼ਾਹ, 1.1 ਲੱਖ ਟਿਕਟਾਂ ਵਿਕੀਆਂ

ਲੰਡਨ— ਬ੍ਰਿਟੇਨ 'ਚ 30 ਮਈ ਨੂੰ ਸ਼ੁਰੂ ਹੋ ਰਹੇ ਵਿਸ਼ਵ ਕੱਪ ਦੇ ਟੂਰਨਾਮੈਂਟ ਨੂੰ ਲੈ ਕੇ ਮਹਿਲਾਵਾਂ 'ਚ ਜ਼ਿਆਦਾ ਉਤਸ਼ਾਹ ਦੇਖਿਆ ਜਾ ਰਿਹਾ ਹੈ। ਟੂਰਨਾਮੈਂਟ ਦੇ ਨਿਰਦੇਸ਼ਕ ਸਟੀਵ ਐਲਵਰਥੀ ਨੇ ਦਾਅਵਾ ਕੀਤਾ ਹੈ ਕਿ ਵਿਸ਼ਵ ਕੱਪ 2019 ਦੇ ਇਕ ਲੱਖ ਤੋਂ ਜ਼ਿਆਦਾ ਟਿਕਟਾਂ ਮਹਿਲਾਵਾਂ ਨੇ ਖਰੀਦੀਆਂ ਹਨ। ਐਲਵਰਥੀ ਨੇ ਕਿਹਾ ਕਿ 1,10,000 ਤੋਂ ਜ਼ਿਆਦਾ ਮਹਿਲਾਵਾਂ ਨੇ ਟਿਕਟਾਂ ਖਰੀਦੀਆਂ ਹਨ। ਵਿਸ਼ਵ ਕੱਪ ਨੂੰ ਦੇਖਦੇ ਤੇ ਅਨੁਭਵ ਕਰਨ ਦੇ ਲਈ ਇਕ ਲੱਖ ਦਰਸ਼ਕ 16 ਸਾਲ ਤੋਂ ਘੱਟ ਉਮਰ ਦੇ ਹੋਣਗੇ। ਆਯੋਜਕਾਂ ਨੇ ਉਮੀਦ ਜਤਾਈ ਕਿ ਇਸ ਟੂਰਨਾਮੈਂਟ ਨਾਲ ਨੋਜਵਾਨ ਖਿਡਾਰੀ ਖੇਡ ਨਾਲ ਜੁੜਣ ਦੇ ਲਈ ਪ੍ਰੇਰਿਤ ਹੋਣਗੇ।
ਆਈ. ਸੀ. ਸੀ. ਦੀ ਰੀਲੀਜ਼ ਦੇ ਅਨੁਸਾਰ ਟੂਰਨਾਮੈਂਟ ਦੀਆਂ ਟਿਕਟਾਂ ਦੇ ਲਈ 30 ਲੱਖ ਤੋਂ ਜ਼ਿਆਦਾ ਐਪਲੀਕੇਸ਼ਨਾਂ ਆਈਆਂ ਸਨ। ਟੂਰਨਾਮੈਂਟ ਦੇ ਕੁਝ ਮੈਚਾਂ ਦੀਆਂ ਟਿਕਟਾਂ ਦੇ ਲਈ ਤਾਂ 40000 ਤੱਕ ਐਪਲੀਕੇਸ਼ਨਾਂ ਆਈਆਂ। ਟੂਰਨਾਮੈਂਟ ਦੀ ਸ਼ੁਰੂਆਤ 30 ਮਈ ਨੂੰ ਮੇਜਬਾਨ ਇੰਗਲੈਂਡ ਤੇ ਦੱਖਣੀ ਅਫਰੀਕਾ ਦੇ ਵਿਚ ਮੁਕਾਬਲਾ ਹੋਵੇਗਾ। ਟੂਰਨਾਮੈਂਟ ਦੇ ਦੌਰਾਨ 10 ਟੀਮਾਂ ਰਾਊਂਡ ਰੋਬਿਨ ਫਾਰਮੈੱਟ 'ਚ ਇਕ-ਦੂਜੇ ਵਿਰੁੱਧ ਖੇਡਣਗੀਆਂ, ਜਿਸ 'ਚ ਚੋਟੀ ਦੀਆਂ 4 ਟੀਮਾਂ ਸੈਮੀਫਾਈਨਲ 'ਚ ਜਗ੍ਹਾ ਬਣਾਉਣਗੀਆਂ।


author

Gurdeep Singh

Content Editor

Related News