ਮਹਿਲਾ ਵਿਸ਼ਵ ਕੱਪ: ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 100 ਦੌੜਾਂ ਨਾਲ ਹਰਾਇਆ
Saturday, Oct 11, 2025 - 10:38 AM (IST)

ਸਪੋਰਟਸ ਡੈਸਕ- ਬਰੂਕ ਹੈਲੀਡੇਅ ਅਤੇ ਕਪਤਾਨ ਸੋਫੀ ਡਿਵਾਇਨ ਦੀ ਸ਼ਾਨਦਾਰੀ ਬੱਲੇਬਾਜ਼ੀ ਤੋਂ ਬਾਅਦ ਨਿਊਜ਼ੀਲੈਂਡ ਦੀਆਂ ਗੇਂਦਬਾਜ਼ਾਂ ਦੇ ਵਧੀਆ ਪ੍ਰਦਰਸ਼ਨ ਸਦਕਾ ਨਿਊਜ਼ੀਲੈਂਡ ਨੇ ਮਹਿਲਾ ਵਿਸ਼ਵ ਕੱਪ ਦੇ ਇੱਕ ਮੈਚ ਵਿੱਚ ਨਿਊਜ਼ੀਲੈਂਡ ਨੂੰ 100 ਦੌੜਾਂ ਨਾਲ ਹਰਾ ਦਿੱਤਾ।
ਹੈਲੀਡੇਅ ਅਤੇ ਡਿਵਾਈਨ ਨੇ 112 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਨਿਊਜ਼ੀਲੈਂਡ ਨੇ ਨਿਰਧਾਰਤ 50 ਓਵਰਾਂ ਵਿਚ ਨੌਂ ਵਿਕਟਾਂ ਦੇ ਨੁਕਸਾਨ ’ਤੇ 227 ਦੌੜਾਂ ਬਣਾਈਆਂ ਪਰ ਬੰਗਲਾਦੇਸ਼ ਦੀ ਸਾਰੀ ਟੀਮ 39.5 ਓਵਰਾਂ ਵਿਚ 127 ਦੌੜਾਂ ’ਤੇ ਆਊਟ ਹੋ ਗਈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਸ਼ੁਰੂਆਤ ਵਧੀਆ ਨਹੀਂ ਰਹੀ। ਨਿਊਜ਼ੀਲੈਂਡ ਦੀਆਂ ਤਿੰਨ ਵਿਕਟਾਂ 10.5 ਓਵਰਾਂ ਵਿੱਚ 38 ਦੌੜਾਂ ’ਤੇ ਡਿੱਗ ਗਈਆਂ ਸਨ ਪਰ ਡਿਵਾਇਨ (63) ਅਤੇ ਹੈਲੀਡੇਅ (69) ਨੇ ਪਾਰੀ ਨੂੰ ਸੰਭਾਲਿਆ।