ਮਹਿਲਾ ਵਨਡੇ ਰੈਂਕਿੰਗ : ਸਮ੍ਰਿਤੀ ਮੰਧਾਨਾ ਸਿਖਰ ’ਤੇ ਬਰਕਰਾਰ
Wednesday, Oct 22, 2025 - 10:53 AM (IST)

ਸਪੋਰਟਸ ਡੈਸਕ- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਮਹਿਲਾ ਵਨਡੇ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਸਿਖਰ ’ਤੇ ਬਰਕਰਾਰ ਹੈ। ਆਈ ਸੀ ਸੀ ਵੱਲੋਂ ਜਾਰੀ ਰੈਂਕਿੰਗ ਸੂਚੀ ਮੁਤਾਬਿਕ ਮੰਧਾਨਾ ਨੇ ਇੰਗਲੈਂਡ ਦੀ ਕਪਤਾਨ ਐੱਨ ਐੱਸ ਬਰੰਟ ਤੋਂ 83 ਦੀ ਲੀਡ ਬਣਾ ਲਈ ਹੈ। ਸ੍ਰਮਿਤੀ ਮੌਜੂਦਾ ਵਿਸ਼ਵ ਕੱਪ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਆਸਟੇਰਲੀਆ ਦੀ ਕਪਤਾਨ ਐਲਿਸਾ ਹੀਲੀ ਤੀਜੇ ਸਥਾਨ ’ਤੇ ਹੈ; ਦੱਖਣੀ ਅਫਰੀਕਾ ਦੀ ਤਾਜ਼ਮਿਨ ਬਰਿਟਸ ਨੇ ਸਿਖਰਲੇ ਦਸਾਂ ’ਚ ਆਪਣੀ ਜਗ੍ਹਾ ਮਜ਼ਬੂਤ ਕੀਤੀ ਹੈ।
ਇਸ ਤੋਂ ਇਲਾਵਾ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਤਿੰਨ ਸਥਾਨਾਂ ਦੇ ਫਾਇਦੇ ਨਾਲ 15ਵੇਂ ਸਥਾਨ ’ਤੇ, ਆਸਟਰੇਲੀਆ ਦਾ ਫੋਇਬੇ ਲਿਚਫੀਲਡ ਪੰਜ ਸਥਾਨ ਚੜ੍ਹ ਕੇ 17ਵੇਂ ਅਤੇ ਇੰਗਲੈਂਡ ਦੀ ਹੀਥਰ ਨਾਈਟ ਪੰਦਰਾਂ ਸਥਾਨਾਂ ਦੇ ਫਾਇਦੇ ਨਾਲ 18ਵੇਂ ਸਥਾਨ ’ਤੇ ਆ ਗਈ ਹੈ। ਹਰਫਨਮੌਲਾ ਖਿਡਾਰਨਾਂ ਵਿਚੋਂ ਆਸਟਰੇਲੀਆ ਦੇ ਐਸ਼ ਗਾਰਡਨਰ ਪਹਿਲੇ, ਸ੍ਰੀਲੰਕਾ ਦੀ ਚਾਮਾਰੀ ਅੱਟਾਪੱਟੂ 7ਵੇਂ ਅਤੇ ਪਾਕਿਤਸਾਨ ਦੀ ਫਾਤਿਮਾ ਸਨਾ 15ਵੇਂ ਅਤੇ ਸਥਾਨ ’ਤੇ ਹੈ।
ਗੇਂਦਬਾਜ਼ੀ ਰੈਂਕਿੰਗ ’ਚ ਸਪਿਨ ਗੇਂਦਬਾਜ਼ ਦੀਪਤੀ ਸ਼ਰਮਾ ਤੀਜੇ ਸਥਾਨ ’ਤੇ ਪੁੱਜ ਗਈ; ਇੰਗਲੈਂਡ ਦੀ ਸੋਫੀ ਐਕਲੇਸਟੋਨ ਪਹਿਲੇ ਸਥਾਨ ’ਤੇ ਹੈ। ਦੀਪਤੀ ਨੇ ਚੱਲ ਰਹੇ ਮਹਿਲਾ ਕ੍ਰਿਕਟ ਵਿਸ਼ਵ ਕੱਪ ’ਚ ਹੁਣ ਤੱਕ ਪੰਜ ਮੈਚਾਂ ’ਚ 13 ਵਿਕਟਾਂ ਲਈਆਂ ਹਨ। ਆਸਟਰੇਲਿਆਈ ਸਪਿੰਨਰ ਅਲਾਨਾ ਕਿੰਗ 7ਵੇਂ, ਪਾਕਿਸਤਾਨ ਦੀ ਨਸ਼ਰਾ ਸੰਧੂ 11ਵੇਂ, ਸਾਦੀਆ ਇਕਬਾਲ 14ਵੇਂ ਅਤੇ ਫਾਤਿਮਾ ਸਨਾ 24ਵੇਂ ਸਥਾਨ ’ਤੇ ਹਨ। ਇਨ੍ਹਾਂ ਦੀ ਰੈਕਿੰਗ ’ਚ ਵੀ ਸੁਧਾਰ ਹੋਇਆ ਹੈ।