ਵੱਡੀ ਖ਼ਬਰ: World Cup ਖੇਡਣ ਭਾਰਤ ਆਈ ਮਹਿਲਾ ਕ੍ਰਿਕਟਰ ਨਾਲ ਸ਼ਰਮਨਾਕ ਕਾਰਾ!

Saturday, Oct 25, 2025 - 03:04 PM (IST)

ਵੱਡੀ ਖ਼ਬਰ: World Cup ਖੇਡਣ ਭਾਰਤ ਆਈ ਮਹਿਲਾ ਕ੍ਰਿਕਟਰ ਨਾਲ ਸ਼ਰਮਨਾਕ ਕਾਰਾ!

ਇੰਦੌਰ : ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਆਈ ਆਸਟ੍ਰੇਲੀਆਈ ਟੀਮ ਦੀਆਂ ਦੋ ਖਿਡਾਰਨਾਂ ਸ਼ਹਿਰ ਵਿੱਚ ਇੱਕ ਡਰਾਉਣੀ ਘਟਨਾ ਦਾ ਸ਼ਿਕਾਰ ਹੋ ਗਈਆਂ। ਹੋਟਲ ਰੈਡੀਸਨ ਬਲੂ (Radisson Blu) ਤੋਂ ਪੈਦਲ ਕੈਫੇ ਜਾ ਰਹੀਆਂ ਇਨ੍ਹਾਂ ਖਿਡਾਰਨਾਂ ਦਾ ਖਜਰਾਨਾ ਰੋਡ 'ਤੇ ਇੱਕ ਬਾਈਕ ਸਵਾਰ ਨੌਜਵਾਨ ਨੇ ਪਿੱਛਾ ਕੀਤਾ ਅਤੇ ਉਨ੍ਹਾਂ ਵਿੱਚੋਂ ਇੱਕ ਖਿਡਾਰਨ ਨੂੰ ਗਲਤ ਤਰੀਕੇ ਨਾਲ ਛੂਹਿਆ।

ਤੁਰੰਤ ਸੁਰੱਖਿਆ ਏਜੰਸੀਆਂ ਤੱਕ ਪਹੁੰਚਿਆ ਮਾਮਲਾ
ਘਟਨਾ ਤੋਂ ਤੁਰੰਤ ਬਾਅਦ ਖਿਡਾਰਨਾਂ ਨੇ ਆਪਣੇ ਸੁਰੱਖਿਆ ਅਧਿਕਾਰੀ ਡੈਨੀ ਸਿਮੰਸ (Danny Simmons) ਨੂੰ SOS ਸਿਗਨਲ ਅਤੇ ਲਾਈਵ ਲੋਕੇਸ਼ਨ ਭੇਜੀ। ਇਹ ਮਾਮਲਾ ਕੁਝ ਹੀ ਮਿੰਟਾਂ ਵਿੱਚ ਆਸਟ੍ਰੇਲੀਆ ਅਤੇ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਤੱਕ ਪਹੁੰਚ ਗਿਆ।

ਦੋਸ਼ੀ ਗ੍ਰਿਫਤਾਰ
ਐਮ.ਆਈ.ਜੀ. (MIG) ਪੁਲਿਸ ਨੇ ਧਾਰਾ 74 ਅਤੇ 78 ਦੇ ਤਹਿਤ ਐਫਆਈਆਰ (FIR) ਦਰਜ ਕਰਕੇ, ਦੋਸ਼ੀ ਅਕੀਲ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਖਜਰਾਨਾ ਦਾ ਵਸਨੀਕ ਹੈ ਅਤੇ ਉਸਦੇ ਖਿਲਾਫ ਪਹਿਲਾਂ ਤੋਂ ਹੀ ਅਪਰਾਧਿਕ ਮਾਮਲੇ ਦਰਜ ਹਨ।

ਏ.ਸੀ.ਪੀ. ਹਿਮਾਨੀ ਮਿਸ਼ਰਾ ਅਤੇ ਐਸ.ਆਈ. ਨਿਧੀ ਰਘੂਵੰਸ਼ੀ ਨੇ ਖਿਡਾਰਨਾਂ ਨਾਲ ਮੁਲਾਕਾਤ ਕਰਕੇ ਬਿਆਨ ਦਰਜ ਕੀਤੇ। ਖਿਡਾਰਨਾਂ ਦੇ ਅਨੁਸਾਰ, ਬਾਈਕ ਸਵਾਰ ਨੌਜਵਾਨ ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਵਾਰ-ਵਾਰ ਉਨ੍ਹਾਂ ਨੂੰ ਛੂਹਣ ਦੀ ਕੋਸ਼ਿਸ਼ ਕਰ ਰਿਹਾ ਸੀ। ਇੱਕ ਸਥਾਨਕ ਵਿਅਕਤੀ ਦੀ ਸਮਝਦਾਰੀ ਨਾਲ ਬਾਈਕ ਦਾ ਨੰਬਰ ਨੋਟ ਕੀਤਾ ਗਿਆ, ਜਿਸ ਨਾਲ ਦੋਸ਼ੀ ਨੂੰ ਫੜਨ ਵਿੱਚ ਮਦਦ ਮਿਲੀ।

ਸੁਰੱਖਿਆ ਪ੍ਰਬੰਧਾਂ ਦੀ ਖੁੱਲ੍ਹੀ ਪੋਲ
ਇਸ ਘਟਨਾ ਨੇ ਸ਼ਹਿਰ ਦੀ ਸੁਰੱਖਿਆ ਤਿਆਰੀਆਂ ਦੀ ਪੋਲ ਖੋਲ੍ਹ ਦਿੱਤੀ ਹੈ। ਹੋਟਲ ਰੈਡੀਸਨ ਬਲੂ ਦੇ ਆਲੇ-ਦੁਆਲੇ ਸੁਰੱਖਿਆ ਸਿਰਫ਼ ਕਾਗਜ਼ਾਂ ਵਿੱਚ ਹੀ ਨਜ਼ਰ ਆਈ। ਇੱਥੇ ਨਾ ਤਾਂ ਕੋਈ ਮਹਿਲਾ ਅਫਸਰ ਤਾਇਨਾਤ ਸੀ ਅਤੇ ਨਾ ਹੀ ਲੋੜੀਂਦਾ ਪੁਲਸ ਬਲ। ਜਾਂਚ ਵਿੱਚ ਇਹ ਵੀ ਪਤਾ ਚੱਲਿਆ ਕਿ ਖਿਡਾਰਨਾਂ ਇਕੱਲੀਆਂ ਬਾਹਰ ਨਿਕਲੀਆਂ ਸਨ ਅਤੇ ਰਸਤੇ ਵਿੱਚ ਕੋਈ ਸੁਰੱਖਿਆ ਮੌਜੂਦ ਨਹੀਂ ਸੀ। ਪੁਲਸ ਕਮਿਸ਼ਨਰ ਸੰਤੋਸ਼ ਕੁਮਾਰ ਸਿੰਘ ਨੇ ਇੰਟੈਲੀਜੈਂਸ ਟੀਮ ਨੂੰ ਫਟਕਾਰ ਲਗਾਈ ਅਤੇ ਵਿਜੇਨਗਰ, ਐਮ.ਆਈ.ਜੀ., ਖਜਰਾਨਾ, ਪਰਦੇਸੀਪੁਰਾ ਅਤੇ ਕਨਾਡੀਆ ਥਾਣਾ ਪੁਲਸ ਦੀ ਇੱਕ ਸਾਂਝੀ ਟੀਮ ਬਣਾਈ। ਇਹ ਘਟਨਾ ਇੰਦੌਰ ਦੇ ਅੰਤਰਰਾਸ਼ਟਰੀ ਸੁਰੱਖਿਆ ਅਕਸ 'ਤੇ ਵੱਡਾ ਧੱਬਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Tarsem Singh

Content Editor

Related News