ਮਹਿਲਾ ਫੁੱਟਬਾਲ : ਭਾਰਤ ਨੇ ਵੀਅਤਨਾਮ ਨੂੰ ਡਰਾਅ ''ਤੇ ਰੋਕਿਆ
Wednesday, Nov 06, 2019 - 09:57 PM (IST)

ਨਵੀਂ ਦਿੱਲੀ- ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਸੋਰੋਖਇਬਮ ਰੰਜਨਾ ਚਾਨੂ ਦੇ 57ਵੇਂ ਮਿੰਟ 'ਚ ਕੀਤੇ ਗਏ ਬਿਹਤਰੀਨ ਗੋਲ ਦੀ ਬਦੌਲਤ ਵੀਅਤਨਾਮ ਨੂੰ ਦੂਜੇ ਅੰਤਰਰਾਸ਼ਟਰੀ ਦੋਸਤਾਨਾ ਮੈਚ 'ਚ 1-1 ਨਾਲ ਬਰਾਬਰੀ 'ਤੇ ਰੋਕ ਦਿੱਤਾ। ਹਨੋਈ ਸਥਿਤ ਵੀਅਤਨਾਮ ਨੈਸ਼ਨਲ ਟ੍ਰੇਨਿੰਗ ਸੈਂਟਰ ਗਰਾਊਂਡ 'ਤੇ ਖੇਡੇ ਗਏ ਦੂਜੇ ਅੰਤਰਰਾਸ਼ਟਰੀ ਦੋਸਤਾਨਾ ਮੈਚ 'ਚ ਮੇਜ਼ਬਾਨ ਟੀਮ ਲਈ 39ਵੇਂ ਮਿੰਟ 'ਚ ਥਾਈ ਸੀ ਥਾਓ ਨੇ ਗੋਲ ਕਰ ਕੇ 1-0 ਦੀ ਬੜ੍ਹਤ ਆਪਣੀ ਟੀਮ ਨੂੰ ਦਿਵਾਈ ਪਰ ਭਾਰਤ ਨੇ ਫਿਰ ਦੂਜੇ ਹਾਫ 'ਚ ਵਾਪਸੀ ਕਰਦੇ ਹੋਏ ਰੰਜਨਾ ਦੇ ਗੋਲ ਨਾਲ ਬਰਾਬਰੀ ਹਾਸਲ ਕਰ ਲਈ । ਵੀਅਤਨਾਮ ਨੇ ਪਹਿਲਾ ਦੋਸਤਾਨਾ ਮੈਚ 3-0 ਨਾਲ ਜਿੱਤਿਆ ਸੀ।