ਮਹਿਲਾ ਰੈਸਲਰ ਨੇ ਪਹਿਲੀ ਵਾਰ ਜਿੱਤੀ ਪੁਰਸ਼ ਵਰਲਡ ਚੈਂਪੀਅਨਸ਼ਿਪ ਬੈਲਟ

Tuesday, Jan 14, 2020 - 01:27 AM (IST)

ਮਹਿਲਾ ਰੈਸਲਰ ਨੇ ਪਹਿਲੀ ਵਾਰ ਜਿੱਤੀ ਪੁਰਸ਼ ਵਰਲਡ ਚੈਂਪੀਅਨਸ਼ਿਪ ਬੈਲਟ

ਨਵੀਂ ਦਿੱਲੀ - ਟੈਸਾ ਬਲੈਂਚਰਡ ਅਜਿਹੀ ਪਹਿਲੀ ਮਹਿਲਾ ਰੈਸਲਰ ਬਣ ਗਈ ਹੈ, ਜਿਸ ਨੇ ਇੰਪੈਕਟ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਦੀ ਪੁਰਸ਼ ਬੈਲਟ ਜਿੱਤ ਲਈ ਹੈ। ਟੈਸਾ ਨੇ ਬੀਤੇ ਦਿਨੀਂ ਕੈਲੀਹਾਨ ਨੂੰ ਹਰਾ ਕੇ ਇਹ ਚੈਂਪੀਅਨਸ਼ਿਪ ਆਪਣੇ ਨਾਂ ਕੀਤੀ। 24 ਸਾਲ ਦੀ ਟੈਸਾ ਨੇ ਜਿੱਤ ਤੋਂ ਬਾਅਦ ਕਿਹਾ ਕਿ ਮੈਂ ਹੁਣ ਇੰਪੈਕਟ ਰੈਸਲਿੰਗ ਵਿਚ ਪੁਰਸ਼ ਜਾਂ ਮਹਿਲਾ ਦੀ ਲੀਡਰ ਬਣ ਗਈ ਹੈ। ਮੈਂ ਦੁਨੀਆ ਵਿਚ ਸਰਵਸ੍ਰੇਸ਼ਠ ਵਿਚੋਂ ਇਕ ਹਾਂ। ਮੈਂ ਹੁਣ ਤੁਹਾਡੀ ਵਰਲਡ ਚੈਂਪੀਅਨ ਹਾਂ। ਮੇਰੀ ਜ਼ਿੰਦਗੀ ਦੇ ਪਿੱਛੇ 8 ਮਹੀਨਿਆਂ ਵਿਚ ਸੈਮੀ ਤੇ ਓਵ ਮੇਰੇ ਉੱਪਰ ਲਗਾਤਾਰ ਪੱਥਰ ਸੁੱਟ ਰਹੇ ਸਨ। ਜ਼ਿੰਦਗੀ ਵਿਚ ਕੋਈ ਪਰਫੈਕਟ ਨਹੀਂ ਹੁੰਦਾ। ਅਸੀਂ ਸਭ ਮਨੁੱਖ ਹਾਂ ਤੇ ਇਹ ਮਹੱਤਵ ਨਹੀਂ ਰੱਖਦਾ ਕਿ ਤੁਸੀਂ ਮੇਰੇ ਬਾਰੇ ਵਿਚ ਕੀ ਬੋਲ ਰਹੇ ਹੋ। ਮੈਨੂੰ ਪਤਾ ਹੈ ਕਿ ਮੇਰੇ ਕੋਲ ਇਕ ਮਜ਼ਬੂਤ ਦਿਮਾਗ ਹੈ। ਇਹ ਮੇਰੀ ਮਦਦ ਕਰਦਾ ਹੈ।''

PunjabKesariPunjabKesariPunjabKesari
ਜ਼ਿਕਰਯੋਗ ਹੈ ਕਿ ਟੈਸਾ ਬੀਤੇ ਦਿਨੀਂ ਮਹਿਲਾ ਰੈਸਲਰ ਐਲੀਸਿਨ ਨਾਲ ਟਵੀਟ ਵਿਵਾਦ ਕਾਰਣ ਵੀ ਚਰਚਾ ਵਿਚ ਆਈ ਸੀ। ਦਰਅਸਲ, ਐਲੀਸਿਨ ਨੇ ਇਕ ਟਵੀਟ ਕੀਤਾ ਸੀ, ਜਿਸ ਵਿਚ ਉਸਨੇ ਲਿਖਿਆ ਸੀ, ''ਹੇ ਮਹਿਲਾਵੋ, ਇਕ ਹੋਰ ਸਪੋਰਟ ਕਰੋ, ਚੰਗੇ ਨਤੀਜੇ ਆਉਣਗੇ?''

PunjabKesariPunjabKesariPunjabKesari
ਇਸ 'ਤੇ ਟੈਸਾ ਨੇ ਐਲੀਸਿਨ 'ਤੇ ਸਿੱਧਾ ਦੋਸ਼ ਲਾ ਦਿੱਤਾ ਕਿ ਤੁਸੀਂ ਅਜਿਹਾ ਕਿਵੋਂ ਬੋਲ ਸਕਦੇ ਹੋ, ਜਿਹੜੀ ਕਿ ਬਲੈਕ ਮਹਿਲਾ ਨੂੰ ਦੇਖ ਕੇ ਉਸਦੇ ਮੂੰਹ 'ਤੇ ਥੁੱਕਦੀ ਹੈ ਤੇ ਉਸ ਨੂੰ ਗਾਲ੍ਹਾ ਦਿੰਦੀ ਹੈ। ਟੈਸਾ ਦੇ ਇਸ ਕੁਮੈਂਟ ਤੋਂ ਬੌਖਲਾਈ ਐਲੀਸਿਨ ਨੇ ਕਿਹਾ ਸੀ ਕਿ ਇਹ ਸਭ ਝੂਠ ਹੈ। ਟੈਸਾ-ਐਲੀਸਿਨ ਦੇ ਇਸ ਵਿਵਾਦ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਟੈਸਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਸਦੇ ਇੰਸਟਾਗ੍ਰਾਮ 'ਤੇ ਚਾਰ ਲੱਖ ਤੋਂ ਵੱਧ ਫਾਲੋਅਰ ਹਨ। ਬੀਤੇ ਦਿਨੀਂ ਹੀ ਉਸ ਨੂੰ ਅਚਾਨਕ ਮੰਗਣੀ ਕਰਕੇ ਆਪਣੇ ਫੈਨਜ਼ ਨੂੰ ਹੈਰਾਨੀ ਵਿਚ ਪਾ ਦਿੱਤਾ ਸੀ।

PunjabKesariPunjabKesariPunjabKesari

 


author

Gurdeep Singh

Content Editor

Related News