ਮਹਿਲਾ ਜੂਨੀਅਰ ਹਾਕੀ ਏਸ਼ੀਆ ਕੱਪ: ਭਾਰਤ ਨੇ ਮਲੇਸ਼ੀਆ ਨੂੰ 2-1 ਨਾਲ ਹਰਾਇਆ
Monday, Jun 05, 2023 - 01:04 PM (IST)
ਕਾਕਾਮਿਗਾਹਾਰਾ (ਭਾਸ਼ਾ)- ਭਾਰਤੀ ਟੀਮ ਨੇ ਇਕ ਗੋਲ ਨਾਲ ਪਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿਚ ਮਲੇਸ਼ੀਆ ਨੂੰ ਸੋਮਵਾਰ ਨੂੰ 2-1 ਨਾਲ ਹਰਾਇਆ। ਭਾਰਤ ਲਈ ਮੁਮਤਾਜ ਖਾਨ ਨੇ 10ਵੇਂ ਅਤੇ ਦੀਪਿਕਾ ਨੇ 26ਵੀਂ ਮਿੰਟ ਵਿਚ ਗੋਲ ਕੀਤਾ। ਮਲੇਸ਼ੀਆ ਲਈ ਡਿਆਨ ਨਜੇਰੀ ਨੇ 6ਵੇਂ ਮਿੰਟ ਵਿਚ ਗੋਲ ਕੀਤਾ। ਇਸ ਜਿੱਤ ਤੋਂ ਬਾਅਦ ਭਾਰਤ ਪੂਲ ਏ ਵਿਚ ਸਿਖ਼ਰ 'ਤੇ ਹੈ, ਜਿਸ ਨੇ ਪਹਿਲੇ ਮੈਚ ਵਿਚ ਉਜਬੇਕੀਸਤਾਨ ਨੂੰ 22-0 ਨਾਲ ਹਰਾਇਆ ਸੀ। ਭਾਰਤ ਨੇ ਪਹਿਲੇ ਮਿੰਟ ਤੋਂ ਹੀ ਹਮਲਾਵਰ ਖੇਡ ਦਿਖਾਈ ਅਤੇ ਕੁੱਝ ਪੈਨਲਟੀ ਕਾਰਨਰ ਬਣਾਏ, ਹਾਲਾਂਕਿ ਉਨ੍ਹਾਂ 'ਤੇ ਗੋਲ ਨਹੀਂ ਹੋ ਸਕਿਆ।
ਦੂਦੇ ਪਾਸੇ ਮਲੇਸ਼ੀਆ ਨੇ ਸ਼ੁਰੂਆਤ ਵਿਚ ਗੇਂਦ 'ਤੇ ਕੰਟਰੋਲ ਵਿਚ ਬਾਜ਼ੀ ਮਾਰੀ ਅਤੇ 6ਵੇਂ ਹੀ ਮਿੰਟ ਵਿਚ ਨਜੇਰੀ ਨੇ ਉਸ ਲਈ ਗੋਲ ਕਰ ਦਿੱਤਾ। ਮਲੇਸ਼ੀਆ ਦੀ ਬੜ੍ਹਤ ਹਾਲਾਂਕਿ ਜ਼ਿਆਦਾ ਦੇਰ ਤੱਕ ਨਹੀਂ ਰਹੀ ਅਤੇ 4 ਮਿੰਟ ਬਾਅਦ ਮੁਮਤਾਜ ਨੇ ਪੈਨਲਟੀ ਕਾਰਨਰ 'ਤੇ ਭਾਰਤ ਲਈ ਬਰਾਬਰੀ ਦੀ ਗੋਲ ਕੀਤਾ। ਹਾਫ ਟਾਈਮ ਤੋਂ 4 ਮਿੰਟ ਪਹਿਲਾਂ ਭਾਰਤ ਨੂੰ ਪੈਨਲਟੀ ਸਟਰੋਕ ਮਿਲਿਆ, ਜਿਸ ਨੂੰ ਦੀਪਿਕਾ ਨੇ ਗੋਲ ਵਿਚ ਬਦਲਿਆ। ਹਾਫਟਾਈਮ ਦੇ ਬਾਅਦ ਕੋਈ ਟੀਮ ਗੋਲ ਨਹੀਂ ਕਰ ਸਕੀ। ਭਾਰਤ ਦਾ ਸਾਹਮਣਾ ਮੰਗਲਵਾਰ ਨੂੰ ਤੀਜੇ ਪੂਲ ਮੈਚ ਵਿਚ ਕੋਰੀਆ ਨਾਲ ਹੋਵੇਗਾ।