ਭਾਰਤੀ ਮਹਿਲਾ ਹਾਕੀ ਟੀਮ ਨੇ ਮਲੇਸ਼ੀਆ ਦਾ 4-0 ਨਾਲ ਕੀਤਾ ਸਫਾਇਆ

Thursday, Apr 11, 2019 - 06:40 PM (IST)

ਭਾਰਤੀ ਮਹਿਲਾ ਹਾਕੀ ਟੀਮ ਨੇ ਮਲੇਸ਼ੀਆ ਦਾ 4-0 ਨਾਲ ਕੀਤਾ ਸਫਾਇਆ

ਕੁਆਲਾਲੰਪੁਰ— ਨਵਜੋਤ ਕੌਰ ਦੇ ਸ਼ਾਦਨਾਰ ਗੋਲਾਂ ਨਾਲ ਭਾਰਤ ਨੇ ਮਲੇਸ਼ੀਆ ਨੂੰ 5ਵੇਂ ਤੇ ਆਖਰੀ ਮੈਚ ਵਿਚ ਵੀਰਵਾਰ ਨੂੰ1-0 ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 4-0  ਨਾਲ ਜਿੱਤ ਲਈ। ਭਾਰਤ ਨੇ ਪਹਿਲੇ ਦੋ ਮੈਚ 3-0 ਨਾਲ ਤੇ 5-0 ਨਾਲ ਆਸਾਨੀ ਨਾਲ ਜਿੱਤਣ ਤੋਂ ਬਾਅਦ ਤੀਜਾ ਮੈਚ 4-4 ਨਾਲ ਡਰਾਅ ਖੇਡਿਆ ਸੀ। ਚੌਥੇ ਮੈਚ ਵਿਚ ਭਾਰਤ ਨੇ 1-0 ਨਾਲ ਤੇ ਪੰਜਵੇਂ ਮੈਚ ਵਿਚ ਵੀ 1-0 ਨਾਲ ਜਿੱਤ ਹਾਸਲ ਕੀਤੀ। ਪੰਜਵੇਂ ਮੈਚ ਦਾ ਇਕਲੌਤਾ ਮੈਚ ਜੇਤੂ ਗੋਲ ਨਵਜੋਤ ਕੌਰ ਨੇ 35ਵੇਂ ਮਿੰਟ ਵਿਚ ਕੀਤਾ ਤੇ ਇਸ ਬੜ੍ਹਤ ਨੂੰ ਅੰਤ ਤਕ ਬਰਕਰਾਰ ਰੱਖਿਆ। ਭਾਰਤੀ ਮਹਿਲਾ ਟੀਮ ਸ਼ੁੱਕਰਵਾਰ ਨੂੰ ਵਤਨ ਪਰਤੇਗੀ।


Related News