ਭਾਰਤ-ਪਾਕਿ ਇਸ ਦਿਨ ਹੋਵੇਗੀ ਟੱਕਰ, ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਦਾ ਸ਼ਡਿਊਲ ਜਾਰੀ
Monday, Jun 16, 2025 - 12:22 PM (IST)

ਸਪੋਰਟਸ ਡੈਸਕ: ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਮਹਿਲਾ ਵਿਸ਼ਵ ਕੱਪ 30 ਸਤੰਬਰ ਤੋਂ ਸ਼ੁਰੂ ਹੋਵੇਗਾ, ਜਿਸ 'ਚ ਮੇਜ਼ਬਾਨ ਭਾਰਤ ਆਪਣਾ ਪਹਿਲਾ ਮੈਚ ਸ਼੍ਰੀਲੰਕਾ ਵਿਰੁੱਧ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡੇਗਾ। ਅੱਠ ਟੀਮਾਂ ਦਾ ਇਹ ਟੂਰਨਾਮੈਂਟ ਰਾਊਂਡ-ਰੋਬਿਨ ਫਾਰਮੈਟ ਵਿੱਚ ਹੋਵੇਗਾ, ਜਿਸ ਵਿੱਚ ਚੋਟੀ ਦੀਆਂ ਚਾਰ ਟੀਮਾਂ ਸੈਮੀਫਾਈਨਲ ਵਿੱਚ ਪਹੁੰਚਣਗੀਆਂ। ਬਹੁਤ ਉਡੀਕਿਆ ਜਾ ਰਿਹਾ ਫਾਈਨਲ 2 ਨਵੰਬਰ ਨੂੰ ਖੇਡਿਆ ਜਾਵੇਗਾ। ਆਸਟ੍ਰੇਲੀਆ ਆਪਣੀ ਮੁਹਿੰਮ ਦੀ ਸ਼ੁਰੂਆਤ 1 ਅਕਤੂਬਰ ਨੂੰ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ ਵਿੱਚ ਨਿਊਜ਼ੀਲੈਂਡ ਵਿਰੁੱਧ ਕਰੇਗਾ।
ਭਾਰਤ-ਪਾਕਿ ਮੈਚ
ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੇ ਕਾਰਨ ਪਾਕਿਸਤਾਨ ਆਪਣੇ ਸਾਰੇ ਮੈਚ ਸ਼੍ਰੀਲੰਕਾ ਦੇ ਕੋਲੰਬੋ ਵਿੱਚ BCCI ਅਤੇ PCB ਦੁਆਰਾ ਸਹਿਮਤ ਹਾਈਬ੍ਰਿਡ ਹੋਸਟਿੰਗ ਮਾਡਲ ਦੇ ਤਹਿਤ ਖੇਡੇਗਾ। ਅਜਿਹੀ ਸਥਿਤੀ ਵਿੱਚ ਭਾਰਤ ਸਮੇਤ ਪਾਕਿਸਤਾਨ ਨਾਲ ਖੇਡਣ ਵਾਲੀਆਂ ਟੀਮਾਂ ਕੋਲੰਬੋ ਜਾਣਗੀਆਂ, ਜੋ ਕਿ ਇੱਕ ਨਿਰਪੱਖ ਸਥਾਨ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਗਰੁੱਪ ਪੜਾਅ ਦਾ ਸਭ ਤੋਂ ਉਡੀਕਿਆ ਜਾ ਰਿਹਾ ਮੈਚ 5 ਅਕਤੂਬਰ ਨੂੰ ਕੋਲੰਬੋ ਵਿੱਚ ਖੇਡਿਆ ਜਾਵੇਗਾ।
ਇਹ ਟੂਰਨਾਮੈਂਟ ਦੋਵਾਂ ਦੇਸ਼ਾਂ ਦੇ ਪੰਜ ਪ੍ਰਮੁੱਖ ਸਥਾਨਾਂ 'ਤੇ ਆਯੋਜਿਤ ਕੀਤਾ ਜਾਵੇਗਾ
ਭਾਰਤ: ਬੈਂਗਲੁਰੂ, ਗੁਹਾਟੀ, ਇੰਦੌਰ, ਵਿਸ਼ਾਖਾਪਟਨਮ
ਸ਼੍ਰੀਲੰਕਾ: ਕੋਲੰਬੋ
ਬੈਂਗਲੁਰੂ ਅਤੇ ਕੋਲੰਬੋ ਨੂੰ ਵੀ ਫਾਈਨਲ ਲਈ ਸੰਭਾਵੀ ਮੇਜ਼ਬਾਨਾਂ ਵਜੋਂ ਸ਼ਾਰਟਲਿਸਟ ਕੀਤਾ ਗਿਆ ਹੈ।
ਪੂਰਾ ਸ਼ਡਿਊਲ ਵੇਖੋ (ਸਾਰੇ ਮੈਚ ਦੁਪਹਿਰ 3 ਵਜੇ)
- ਮੰਗਲਵਾਰ, 30 ਸਤੰਬਰ - ਭਾਰਤ ਬਨਾਮ ਸ਼੍ਰੀਲੰਕਾ - ਬੈਂਗਲੁਰੂ
- ਬੁੱਧਵਾਰ, 1 ਅਕਤੂਬਰ - ਆਸਟ੍ਰੇਲੀਆ ਬਨਾਮ ਨਿਊਜ਼ੀਲੈਂਡ - ਇੰਦੌਰ
- ਵੀਰਵਾਰ, 2 ਅਕਤੂਬਰ - ਬੰਗਲਾਦੇਸ਼ ਬਨਾਮ ਪਾਕਿਸਤਾਨ - ਕੋਲੰਬੋ
- ਸ਼ੁੱਕਰਵਾਰ, 3 ਅਕਤੂਬਰ - ਇੰਗਲੈਂਡ ਬਨਾਮ ਦੱਖਣੀ ਅਫਰੀਕਾ - ਬੈਂਗਲੁਰੂ
- ਸ਼ਨੀਵਾਰ, 4 ਅਕਤੂਬਰ - ਆਸਟ੍ਰੇਲੀਆ ਬਨਾਮ ਸ਼੍ਰੀਲੰਕਾ - ਕੋਲੰਬੋ
- ਐਤਵਾਰ, 5 ਅਕਤੂਬਰ - ਭਾਰਤ ਬਨਾਮ ਪਾਕਿਸਤਾਨ - ਕੋਲੰਬੋ
- ਸੋਮਵਾਰ, 6 ਅਕਤੂਬਰ - ਨਿਊਜ਼ੀਲੈਂਡ ਬਨਾਮ ਦੱਖਣੀ ਅਫਰੀਕਾ - ਇੰਦੌਰ
- ਮੰਗਲਵਾਰ, 7 ਅਕਤੂਬਰ - ਇੰਗਲੈਂਡ ਬਨਾਮ ਬੰਗਲਾਦੇਸ਼ - ਗੁਹਾਟੀ
- ਬੁੱਧਵਾਰ, 8 ਅਕਤੂਬਰ - ਆਸਟ੍ਰੇਲੀਆ ਬਨਾਮ ਪਾਕਿਸਤਾਨ - ਕੋਲੰਬੋ
- ਵੀਰਵਾਰ, 9 ਅਕਤੂਬਰ - ਭਾਰਤ ਬਨਾਮ ਦੱਖਣੀ ਅਫਰੀਕਾ - ਵਿਜ਼ਾਗ
- ਸ਼ੁੱਕਰਵਾਰ, 10 ਅਕਤੂਬਰ - ਨਿਊਜ਼ੀਲੈਂਡ ਬਨਾਮ ਬੰਗਲਾਦੇਸ਼ - ਵਿਜ਼ਾਗ
- ਸ਼ਨੀਵਾਰ, 11 ਅਕਤੂਬਰ - ਇੰਗਲੈਂਡ ਬਨਾਮ ਸ਼੍ਰੀਲੰਕਾ - ਗੁਹਾਟੀ
- ਐਤਵਾਰ, 12 ਅਕਤੂਬਰ - ਭਾਰਤ ਬਨਾਮ ਆਸਟ੍ਰੇਲੀਆ - ਵਿਜ਼ਾਗ
- ਸੋਮਵਾਰ, 13 ਅਕਤੂਬਰ - ਦੱਖਣੀ ਅਫਰੀਕਾ ਬਨਾਮ ਬੰਗਲਾਦੇਸ਼ - ਵਿਜ਼ਾਗ
- ਮੰਗਲਵਾਰ, 14 ਅਕਤੂਬਰ - ਨਿਊਜ਼ੀਲੈਂਡ ਬਨਾਮ ਸ਼੍ਰੀ ਲੰਕਾ - ਕੋਲੰਬੋ
- ਬੁੱਧਵਾਰ, 15 ਅਕਤੂਬਰ - ਇੰਗਲੈਂਡ ਬਨਾਮ ਪਾਕਿਸਤਾਨ - ਕੋਲੰਬੋ
- ਵੀਰਵਾਰ, 16 ਅਕਤੂਬਰ - ਆਸਟ੍ਰੇਲੀਆ ਬਨਾਮ ਬੰਗਲਾਦੇਸ਼ - ਵਿਜ਼ਾਗ
- ਸ਼ੁੱਕਰਵਾਰ, 17 ਅਕਤੂਬਰ - ਦੱਖਣੀ ਅਫਰੀਕਾ ਬਨਾਮ ਸ਼੍ਰੀਲੰਕਾ - ਕੋਲੰਬੋ
- ਸ਼ਨੀਵਾਰ, 18 ਅਕਤੂਬਰ - ਨਿਊਜ਼ੀਲੈਂਡ ਬਨਾਮ ਪਾਕਿਸਤਾਨ - ਕੋਲੰਬੋ
- ਐਤਵਾਰ, 19 ਅਕਤੂਬਰ - ਭਾਰਤ ਬਨਾਮ ਇੰਗਲੈਂਡ - ਇੰਦੌਰ
- ਸੋਮਵਾਰ, 20 ਅਕਤੂਬਰ - ਸ਼੍ਰੀਲੰਕਾ ਬਨਾਮ ਬੰਗਲਾਦੇਸ਼ - ਕੋਲੰਬੋ
- ਮੰਗਲਵਾਰ, 21 ਅਕਤੂਬਰ - ਦੱਖਣੀ ਅਫਰੀਕਾ ਬਨਾਮ ਪਾਕਿਸਤਾਨ - ਕੋਲੰਬੋ
- ਬੁੱਧਵਾਰ, 22 ਅਕਤੂਬਰ - ਆਸਟ੍ਰੇਲੀਆ ਬਨਾਮ ਇੰਗਲੈਂਡ - ਇੰਦੌਰ
- ਵੀਰਵਾਰ, 23 ਅਕਤੂਬਰ - ਭਾਰਤ ਬਨਾਮ ਨਿਊਜ਼ੀਲੈਂਡ - ਗੁਹਾਟੀ
- ਸ਼ੁੱਕਰਵਾਰ, 24 ਅਕਤੂਬਰ - ਪਾਕਿਸਤਾਨ ਬਨਾਮ ਸ਼੍ਰੀਲੰਕਾ - ਕੋਲੰਬੋ
- ਸ਼ਨੀਵਾਰ, 25 ਅਕਤੂਬਰ - ਆਸਟ੍ਰੇਲੀਆ ਬਨਾਮ ਸ਼੍ਰੀਲੰਕਾ - ਇੰਦੌਰ
- ਐਤਵਾਰ, 26 ਅਕਤੂਬਰ - ਇੰਗਲੈਂਡ ਬਨਾਮ ਨਿਊਜ਼ੀਲੈਂਡ - ਗੁਹਾਟੀ
- ਐਤਵਾਰ, 26 ਅਕਤੂਬਰ - ਭਾਰਤ ਬਨਾਮ ਬੰਗਲਾਦੇਸ਼ - ਬੰਗਲੁਰੂ
- ਬੁੱਧਵਾਰ, 29 ਅਕਤੂਬਰ - ਸੈਮੀਫਾਈਨਲ 1 - ਗੁਹਾਟੀ/ਕੋਲੰਬੋ
- ਵੀਰਵਾਰ, 30 ਅਕਤੂਬਰ - ਸੈਮੀਫਾਈਨਲ 2 - ਬੈਂਗਲੁਰੂ
- ਐਤਵਾਰ, 2 ਨਵੰਬਰ - ਫਾਈਨਲ - ਕੋਲੰਬੋ/ਬੈਂਗਲੁਰੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8