RCB vs DC : ਫਿਲ ਸਾਲਟ ਦਾ ਅਰਧ ਸੈਂਕੜਾ, ਬੈਂਗਲੁਰੂ ਨੇ ਦਿੱਲੀ ਨੂੰ ਦਿੱਤਾ 176 ਦੌੜਾਂ ਦਾ ਟੀਚਾ

Saturday, Apr 18, 2026 - 05:24 PM (IST)

RCB vs DC : ਫਿਲ ਸਾਲਟ ਦਾ ਅਰਧ ਸੈਂਕੜਾ, ਬੈਂਗਲੁਰੂ ਨੇ ਦਿੱਲੀ ਨੂੰ ਦਿੱਤਾ 176 ਦੌੜਾਂ ਦਾ ਟੀਚਾ

ਸਪੋਰਟਸ ਡੈਸਕ : ਆਈਪੀਐੱਲ 2026 ਦਾ 26ਵਾਂ ਮੈਚ ਅੱਜ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਤੇ ਦਿੱਲੀ ਕੈਪੀਟਲਸ (DC) ਵਿਚਾਲੇ ਖੇਡਿਆ ਜਾ ਰਿਹਾ ਹੈ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੈਂਗਲੁਰੂ ਦੀ ਟੀਮ ਨੇ 20 ਓਵਰਾਂ 'ਚ 8 ਵਿਕਟਾਂ ਗੁਆ ਕੇ 175 ਦੌੜਾਂ ਬਣਾਈਆਂ ਤੇ ਦਿੱਲੀ ਨੂੰ ਜਿੱਤ ਲਈ 176 ਦੌੜਾਂ ਦਾ ਟੀਚਾ ਦਿੱਤਾ। ਬੈਂਗਲੁਰੂ ਲਈ ਫਿਲ ਸਾਲਟ ਨੇ ਸਭ ਤੋਂ ਵੱਧ 63 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਟਿਮ ਡੇਵਿਡ ਨੇ 26 ਦੌੜਾਂ , ਵਿਰਾਟ ਕੋਹਲੀ ਨੇ 19 ਦੌੜਾਂ, ਦੇਵਦੱਤ ਪੱਡੀਕਲ ਨੇ 18 ਦੌੜਾਂ, ਰੋਮਾਰੀਓ ਸ਼ੈਫਰਡ ਨੇ 1 ਦੌੜ, ਕਰੁਣਾਲ ਪੰਡਯਾ ਨੇ 12 ਦੌੜਾਂ ਤੇ ਕਪਤਾਨ ਰਜਤ ਪਾਟੀਦਾਰ ਨੇ 8 ਬਣਾਈਆਂ। ਦਿੱਲੀ ਲਈ ਮੁਕੇਸ਼ ਕੁਮਾਰ ਨੇ 1, ਲੁੰਗੀ ਨਗਿਡੀ ਨੇ 2, ਕੁਲਦੀਪ ਯਾਦਵ ਨੇ 2 ਤੇ ਅਕਸ਼ਰ ਪਟੇਲ ਨੇ 2 ਵਿਕਟਾਂ ਲਈਆਂ।

ਆਰ.ਸੀ.ਬੀ. ਦੀ ਟੀਮ ਇਸ ਸੀਜ਼ਨ ਵਿੱਚ ਸ਼ਾਨਦਾਰ ਫਾਰਮ ਵਿੱਚ ਹੈ ਅਤੇ 5 ਵਿੱਚੋਂ 4 ਮੈਚ ਜਿੱਤ ਕੇ ਅੰਕ ਸੂਚੀ ਵਿੱਚ ਦੂਜੇ ਸਥਾਨ 'ਤੇ ਕਾਬਜ਼ ਹੈ, ਜਦਕਿ ਦਿੱਲੀ ਕੈਪੀਟਲਸ ਦਾ ਪ੍ਰਦਰਸ਼ਨ ਹੁਣ ਤੱਕ ਉਤਰਾਅ-ਚੜ੍ਹਾਅ ਵਾਲਾ ਰਿਹਾ ਹੈ।

ਦੋਵੇਂ ਟੀਮਾਂ ਦੀ ਪਲੇਇੰਗ 11

ਦਿੱਲੀ ਕੈਪੀਟਲਜ਼ : ਪਥੁਮ ਨਿਸਾਂਕਾ, ਕੇਐਲ ਰਾਹੁਲ (ਵਿਕਟਕੀਪਰ), ਸਮੀਰ ਰਿਜ਼ਵੀ, ਅਕਸ਼ਰ ਪਟੇਲ (ਕਪਤਾਨ), ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਆਕਿਬ ਨਬੀ ਡਾਰ, ਲੁੰਗੀ ਨਗੀਡੀ, ਕੁਲਦੀਪ ਯਾਦਵ, ਟੀ ਨਟਰਾਜਨ, ਮੁਕੇਸ਼ ਕੁਮਾਰ

ਰਾਇਲ ਚੈਲੰਜਰਜ਼ ਬੈਂਗਲੁਰੂ: ਵਿਰਾਟ ਕੋਹਲੀ, ਫਿਲਿਪ ਸਾਲਟ, ਦੇਵਦੱਤ ਪਡੀਕਲ, ਰਜਤ ਪਾਟੀਦਾਰ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਰੋਮੀਓ ਸ਼ੈਫਰਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਸੁਯਸ਼ ਸ਼ਰਮਾ, ਜੋਸ਼ ਹੇਜ਼ਲਵੁੱਡ।


author

Tarsem Singh

Content Editor

Related News