IPL 2026 KKR vs RR: ਰਾਜਸਥਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
Sunday, Apr 19, 2026 - 03:04 PM (IST)
ਸਪੋਰਟਸ ਡੈਸਕ- ਆਈਪੀਐੱਲ 2026 ਦਾ 28ਵਾਂ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (KKR) ਤੇ ਰਾਜਸਥਾਨ ਰਾਇਲਜ਼ (RR) ਵਿਚਾਲੇ ਖੇਡਿਆ ਜਾ ਰਿਹਾ ਹੈ। ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ ਕੀਤਾ ਹੈ। ਕੋਲਕਾਤਾ ਦੀ ਟੀਮ ਲਈ ਇਹ ਮੈਚ ਬੇਹੱਦ ਨਾਜ਼ੁਕ ਹੈ ਕਿਉਂਕਿ ਉਹ ਇਸ ਸੀਜ਼ਨ ਵਿੱਚ ਹੁਣ ਤੱਕ ਆਪਣੀ ਪਹਿਲੀ ਜਿੱਤ ਦਾ ਖਾਤਾ ਨਹੀਂ ਖੋਲ੍ਹ ਸਕੀ ਹੈ ਜਦਕਿ ਰਾਜਸਥਾਨ ਰਾਇਲਜ਼ ਦਾ ਪ੍ਰਦਰਸ਼ਨ ਅਜੇ ਤਕ ਪ੍ਰਭਾਵਸ਼ਾਲੀ ਰਿਹਾ ਹੈ।
ਟੀਮਾਂ:
ਕੋਲਕਾਤਾ ਨਾਈਟ ਰਾਈਡਰਜ਼ (ਪਲੇਇੰਗ ਇਲੈਵਨ): ਅਜਿੰਕਿਆ ਰਹਾਣੇ (ਕਪਤਾਨ), ਟਿਮ ਸੇਫਰਟ (ਵਿਕਟਕੀਪਰ), ਕੈਮਰੂਨ ਗ੍ਰੀਨ, ਰੋਵਮੈਨ ਪਾਵੇਲ, ਰਿੰਕੂ ਸਿੰਘ, ਸੁਨੀਲ ਨਰਾਇਣ, ਰਮਨਦੀਪ ਸਿੰਘ, ਅਨੁਕੁਲ ਰਾਏ, ਵੈਭਵ ਅਰੋੜਾ, ਕਾਰਤਿਕ ਤਿਆਗੀ, ਵਰੁਣ ਚੱਕਰਵਰਤੀ
ਰਾਜਸਥਾਨ ਰਾਇਲਜ਼ (ਪਲੇਇੰਗ ਇਲੈਵਨ): ਵੈਭਵ ਸੂਰਿਆਵੰਸ਼ੀ, ਯਸ਼ਸਵੀ ਜਾਇਸਵਾਲ, ਧਰੁਵ ਜੁਰੇਲ (ਵਿਕਟਕੀਪਰ), ਰਿਆਨ ਪਰਾਗ (ਕਪਤਾਨ), ਸ਼ਿਮਰੋਨ ਹੇਟਮਾਇਰ, ਡੋਨੋਵਨ ਫਰੇਰਾ, ਰਵਿੰਦਰ ਜਡੇਜਾ, ਜੋਫਰਾ ਆਰਚਰ, ਨੰਦਰੇ ਬਰਗਰ, ਬ੍ਰਿਜੇਸ਼ ਸ਼ਰਮਾ, ਰਵੀ ਬਿਸ਼ਨੋਈ
