T20 World Cup 2026: ਇਸ ਦਿਨ ਹੋਵੇਗਾ IND vs PAK ਮੁਕਾਬਲਾ, ਜਾਣੋ ਪੂਰਾ ਸ਼ਡਿਊਲ
Thursday, Apr 30, 2026 - 12:31 PM (IST)
ਸਪੋਰਟਸ ਡੈਸਕ : ਇੰਗਲੈਂਡ ਦੀ ਮੇਜ਼ਬਾਨੀ ਵਿੱਚ 12 ਜੂਨ ਤੋਂ ਸ਼ੁਰੂ ਹੋਣ ਵਾਲੇ ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ 2026 ਲਈ ਭਾਰਤੀ ਕ੍ਰਿਕਟ ਪ੍ਰੇਮੀਆਂ ਦਾ ਇੰਤਜ਼ਾਰ ਜਲਦ ਖਤਮ ਹੋਣ ਵਾਲਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇਸ ਮੈਗਾ ਟੂਰਨਾਮੈਂਟ ਲਈ ਭਾਰਤੀ ਮਹਿਲਾ ਟੀਮ ਦੇ ਸਕੁਐਡ ਦੇ ਐਲਾਨ ਦੀ ਤਾਰੀਖ ਤੈਅ ਕਰ ਦਿੱਤੀ ਹੈ।
2 ਮਈ ਨੂੰ ਹੋਵੇਗਾ ਟੀਮ ਦਾ ਐਲਾਨ
BCCI ਵੱਲੋਂ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਘੋਸ਼ਣਾ 2 ਮਈ ਨੂੰ ਕੀਤੀ ਜਾਵੇਗੀ । ਇਸ ਦੇ ਨਾਲ ਹੀ, ਵਿਸ਼ਵ ਕੱਪ ਤੋਂ ਪਹਿਲਾਂ ਇੰਗਲੈਂਡ ਵਿਰੁੱਧ ਆਪਣੀਆਂ ਤਿਆਰੀਆਂ ਪਰਖਣ ਲਈ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਵੀ ਸਕੁਐਡ ਦਾ ਐਲਾਨ ਕਰ ਦਿੱਤਾ ਜਾਵੇਗਾ। ਪਿਛਲੇ ਟੀ-20 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ ਸੀ, ਜਿੱਥੇ ਉਹ ਗਰੁੱਪ ਸਟੇਜ ਤੋਂ ਅੱਗੇ ਨਹੀਂ ਵਧ ਸਕੀ ਸੀ। ਹਾਲਾਂਕਿ, ਇਸ ਵਾਰ ਟੀਮ ਵਿੱਚ ਕਈ ਅਜਿਹੀਆਂ ਖਿਡਾਰਨਾਂ ਹਨ ਜਿਨ੍ਹਾਂ ਕੋਲ ਟੀ-20 ਫਾਰਮੈਟ ਦਾ ਕਾਫੀ ਤਜਰਬਾ ਹੈ, ਜਿਸ ਕਾਰਨ ਬਿਹਤਰ ਪ੍ਰਦਰਸ਼ਨ ਦੀ ਉਮੀਦ ਜਤਾਈ ਜਾ ਰਹੀ ਹੈ।
ਪਾਕਿਸਤਾਨ ਨਾਲ ਹੋਵੇਗਾ ਪਹਿਲਾ ਮਹਾ-ਮੁਕਾਬਲਾ
ਵਿਸ਼ਵ ਕੱਪ 2026 ਲਈ ਭਾਰਤੀ ਟੀਮ ਨੂੰ ਗਰੁੱਪ-ਏ ਵਿੱਚ ਰੱਖਿਆ ਗਿਆ ਹੈ, ਜਿਸ ਵਿੱਚ ਉਸ ਦੇ ਨਾਲ ਆਸਟ੍ਰੇਲੀਆ, ਪਾਕਿਸਤਾਨ, ਦੱਖਣੀ ਅਫਰੀਕਾ, ਬੰਗਲਾਦੇਸ਼ ਅਤੇ ਨੀਦਰਲੈਂਡਜ਼ ਦੀਆਂ ਟੀਮਾਂ ਸ਼ਾਮਲ ਹਨ। ਭਾਰਤ ਆਪਣਾ ਪਹਿਲਾ ਮੈਚ 14 ਜੂਨ ਨੂੰ ਬਰਮਿੰਘਮ ਦੇ ਮੈਦਾਨ 'ਤੇ ਪਾਕਿਸਤਾਨ ਵਿਰੁੱਧ ਖੇਡੇਗਾ।
ਭਾਰਤ ਦਾ ਸ਼ਡਿਊਲ (ਗਰੁੱਪ ਸਟੇਜ):
14 ਜੂਨ: ਬਨਾਮ ਪਾਕਿਸਤਾਨ (ਬਰਮਿੰਘਮ)
17 ਜੂਨ: ਬਨਾਮ ਨੀਦਰਲੈਂਡਜ਼
21 ਜੂਨ: ਬਨਾਮ ਦੱਖਣੀ ਅਫਰੀਕਾ
25 ਜੂਨ: ਬਨਾਮ ਬੰਗਲਾਦੇਸ਼
28 ਜੂਨ: ਗਰੁੱਪ ਸਟੇਜ ਦਾ ਆਖਰੀ ਮੁਕਾਬਲਾ
