IPL ''ਚ 1.60 ਕਰੋੜ ''ਚ ਵਿਕਣ ਵਾਲਾ ਖਿਡਾਰੀ ਚੱਪਲਾਂ ਪਾ ਕੇ ਖੇਡ ਰਿਹੈ ਕ੍ਰਿਕਟ! ਵੇਖੋ ਵੀਡੀਓ
Thursday, Apr 23, 2026 - 07:07 PM (IST)
ਸਪੋਰਟਸ ਡੈਸਕ- ਆਈ.ਪੀ.ਐਲ. 2026 ਦੀ ਨਿਲਾਮੀ ਵਿੱਚ 1.60 ਕਰੋੜ ਰੁਪਏ ਵਿਕੇ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਨੁਆਨ ਤੁਸ਼ਾਰਾ ਇਸ ਵੇਲੇ ਸੁਰਖੀਆਂ ਵਿੱਚ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਤੁਸ਼ਾਰਾ ਇਸ ਸਮੇਂ IPL ਦੇ ਚਮਕਦਾਰ ਮੈਦਾਨਾਂ 'ਤੇ ਨਹੀਂ, ਸਗੋਂ ਆਪਣੇ ਪਿੰਡ ਦੇ ਸਕੂਲ ਦੇ ਮੈਦਾਨ 'ਤੇ ਚੱਪਲਾਂ ਪਾ ਕੇ ਟੈਨਿਸ ਬਾਲ ਨਾਲ ਕ੍ਰਿਕਟ ਖੇਡਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਸ਼੍ਰੀਲੰਕਾ ਕ੍ਰਿਕਟ ਬੋਰਡ ਦੇ ਨਿਯਮਾਂ ਅਨੁਸਾਰ, ਕਿਸੇ ਵੀ ਖਿਡਾਰੀ ਨੂੰ ਵਿਦੇਸ਼ੀ ਲੀਗ ਵਿੱਚ ਖੇਡਣ ਲਈ ਫਿਟਨੈੱਸ ਟੈਸਟ ਪਾਸ ਕਰਨਾ ਜ਼ਰੂਰੀ ਹੁੰਦਾ ਹੈ। ਤੁਸ਼ਾਰਾ ਇਸ ਫਿਟਨੈੱਸ ਟੈਸਟ ਵਿੱਚ ਫੇਲ੍ਹ ਹੋ ਗਏ ਸਨ, ਜਿਸ ਕਾਰਨ ਬੋਰਡ ਨੇ ਉਨ੍ਹਾਂ ਨੂੰ IPL ਵਿੱਚ ਖੇਡਣ ਲਈ ਲੋੜੀਂਦੀ ਐਨ.ਓ.ਸੀ. (NOC) ਦੇਣ ਤੋਂ ਇਨਕਾਰ ਕਰ ਦਿੱਤਾ। ਫਿਟਨੈੱਸ ਕਾਰਨ ਉਹ ਨਾ ਤਾਂ IPL ਖੇਡ ਪਾ ਰਹੇ ਹਨ ਅਤੇ ਇਸ ਕਾਰਨ ਉਨ੍ਹਾਂ ਦੇ ਬੋਰਡ ਨਾਲ ਸਬੰਧ ਵੀ ਪ੍ਰਭਾਵਿਤ ਹੋਏ ਹਨ।
NOC ਨਾ ਮਿਲਣ ਤੋਂ ਬਾਅਦ ਤੁਸ਼ਾਰਾ ਨੇ ਪਹਿਲਾਂ ਆਪਣੇ ਹੀ ਬੋਰਡ ਖਿਲਾਫ ਕਾਨੂੰਨੀ ਕਾਰਵਾਈ ਕਰਦਿਆਂ ਅਦਾਲਤ ਵਿੱਚ ਕੇਸ ਦਰਜ ਕਰ ਦਿੱਤਾ। ਪਰ ਹੁਣ ਉਨ੍ਹਾਂ ਨੇ ਇੱਕ ਵੱਡਾ ਫੈਸਲਾ ਲੈਂਦਿਆਂ SLC ਤੋਂ ਮੁਆਫੀ ਮੰਗ ਲਈ ਹੈ ਅਤੇ ਆਪਣਾ ਕੇਸ ਵਾਪਸ ਲੈ ਲਿਆ ਹੈ।
ਇਹ ਵੀ ਪੜ੍ਹੋ- IPL 2026 ਦਾ ਸਭ ਤੋਂ ਖ਼ਤਰਨਾਕ ਗੇਂਦਬਾਜ਼! ਹੁਣ ਤਕ ਕੋਈ ਵੀ ਬੱਲੇਬਾਜ਼ ਨਹੀਂ ਮਾਰ ਸਕਿਆ ਇਕ ਵੀ SIX
Nuwan Thushara playing some softball cricket with his village friends at his school ground. #NuwanThushara pic.twitter.com/8s4YX3PJug
— Nibraz Ramzan (@nibraz88cricket) April 22, 2026
ਇਹ ਵੀ ਪੜ੍ਹੋ- IPL ਚੈਂਪੀਅਨ ਟੀਮ ਨੂੰ ਵੱਡਾ ਝਟਕਾ, ਪੂਰੇ ਟੂਰਨਾਮੈਂਟ 'ਚੋਂ ਬਾਹਰ ਹੋਇਆ Match Winner ਖਿਡਾਰੀ
ਤੁਸ਼ਾਰਾ ਨੂੰ ਦੁਨੀਆ ਭਰ ਦੀਆਂ ਟੀ-20 ਲੀਗਾਂ ਵਿੱਚ ਇੱਕ ਪ੍ਰਭਾਵਸ਼ਾਲੀ ਗੇਂਦਬਾਜ਼ ਮੰਨਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਦਾ ਗੇਂਦਬਾਜ਼ੀ ਸਟਾਈਲ ਦਿੱਗਜ ਖਿਡਾਰੀ ਲਸਿਥ ਮਲਿੰਗਾ ਵਰਗਾ ਹੈ। ਉਨ੍ਹਾਂ ਨੇ ਹੁਣ ਤੱਕ 137 ਟੀ-20 ਮੈਚਾਂ ਵਿੱਚ 174 ਵਿਕਟਾਂ ਲਈਆਂ ਹਨ ਅਤੇ ਉਹ ਆਪਣੀਆਂ ਸਵਿੰਗ ਗੇਂਦਾਂ ਅਤੇ ਡੈੱਥ ਓਵਰਾਂ ਵਿੱਚ ਸਟੀਕ ਯਾਰਕਰਾਂ ਲਈ ਜਾਣੇ ਜਾਂਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਉਹ ਕਦੋਂ ਫਿਟਨੈੱਸ ਹਾਸਲ ਕਰਕੇ ਮੁੜ ਮੈਦਾਨ 'ਚ ਵਾਪਸੀ ਕਰਦੇ ਹਨ।
ਇਹ ਵੀ ਪੜ੍ਹੋ- IPL ਵਿਚਾਲੇ ਧਾਕੜ ਖਿਡਾਰੀ ਦੇ ਘਰ ਗੂੰਜੀਆਂ ਕਿਲਕਾਰੀਆਂ
