ਵੂਮੈਨਜ਼ BBL : ਹਰਮਨ ਨੇ ਪਹਿਲਾਂ ਮਾਰੇ 3 ਛੱਕੇ, ਫਿਰ ਫੜੀ ਸ਼ਾਨਦਾਰ ਕੈਚ

Saturday, Dec 15, 2018 - 11:34 PM (IST)

ਵੂਮੈਨਜ਼ BBL : ਹਰਮਨ ਨੇ ਪਹਿਲਾਂ ਮਾਰੇ 3 ਛੱਕੇ, ਫਿਰ ਫੜੀ ਸ਼ਾਨਦਾਰ ਕੈਚ

ਨਵੀਂ ਦਿੱਲੀ- ਆਸਟਰੇਲੀਆ 'ਚ ਚੱਲ ਰਹੀ ਵੂਮੈਨਜ਼ ਬਿੱਗ ਬੈਸ਼ ਲੀਗ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਵਧੀਆ ਖੇਡ ਦਿਖਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ । ਸਿਡਨੀ ਥੰਡਰਜ਼ ਵਲੋਂ ਖੇਡ ਰਹੀ ਹਰਮਨਪ੍ਰੀਤ ਨੇ ਪਹਿਲਾਂ ਤਾਂ ਬੱਲੇਬਾਜ਼ੀ ਕਰਦੇ ਹੋਏ ਤਿੰਨ ਛੱਕੇ ਜੜੇ, ਬਾਅਦ 'ਚ ਜਦੋਂ ਉਸ ਦੀ ਟੀਮ ਗੇਂਦਬਾਜ਼ੀ ਕਰਨ ਉਤਰੀ ਤਾਂ ਇਕ ਸ਼ਾਨਦਾਰ ਕੈਚ ਫੜ ਕੇ ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ । ਹਰਮਨਪ੍ਰੀਤ ਦੇ ਕੈਚ ਦੀ ਵੀਡੀਓ ਜਿਵੇਂ ਹੀ ਸੋਸ਼ਲ ਸਾਈਟਸ 'ਤੇ ਵਾਇਰਲ ਹੋਈ ਤਾਂ ਕ੍ਰਿਕਟ ਫੈਨਜ਼ ਨੇ ਆਸਟਰੇਲੀਆ ਦੀ ਪਹਿਲੀ ਪਾਰੀ 'ਚ ਕੋਹਲੀ ਵਲੋਂ ਫੜੀ ਕੈਚ ਨਾਲ ਇਸ ਦੀ ਤੁਲਨਾ ਕਰਨੀ ਸ਼ੁਰੂ ਕਰ ਦਿੱਤੀ।

 


Related News