ਵੋਲਫ ਨੇ ਜਿੱਤਿਆ ਹੀਰੋ ਮਹਿਲਾ ਇੰਡੀਅਨ ਓਪਨ, ਅਨਿਕਾ ਸਰਵਸ੍ਰੇਸ਼ਠ ਭਾਰਤੀ
Sunday, Oct 06, 2019 - 08:33 PM (IST)

ਗੁਰੂਗ੍ਰਾਮ— ਭਾਰਤ ਦੀ ਅਨਿਕਾ ਵਰਮਾ ਐਤਵਾਰ ਨੂੰ ਇੱਥੇ ਹੀਰੋ ਮਹਿਲਾ ਇੰਡੀਅਨ ਓਪਨ ਦੇ ਆਖਰੀ ਦੌਰ 'ਚ ਦੋ ਅੰਡਰ 70 ਦਾ ਕਾਰਡ ਖੇਡ ਕੇ ਪੰਜਵੇਂ ਸਥਾਨ 'ਤੇ ਰਹੀ। ਅਨਿਕਾ ਨੇ ਕੁਲ ਤਿੰਨ ਅੰਡਰ ਪਾਰ 285 ਦਾ ਸਕੋਰ ਬਣਾਇਆ। 15 ਸਾਲ ਦੀ ਅਨਿਕਾ ਦੇਸ਼ ਦੀ ਸਰਵਸ੍ਰੇਸ਼ਠ ਪੇਸ਼ੇਵਰ ਗੋਲਫਰ ਤਵੇਸਾ ਮਲਿਕ ਤੋਂ ਇਕ ਸ਼ਾਟ ਅੱਗੇ ਰਹੀ, ਜਿਸ ਨੇ ਇਕ ਅੰਡਰ 287 ਦੇ ਕੁਲ ਸਕੋਰ ਨਾਲ ਸਾਂਝੇ ਤੌਰ ਞਕੇ 6ਵਾਂ ਸਥਾਨ ਹਾਸਲ ਕੀਤਾ। ਆਸਟਰੀਆ ਦੀ ਕ੍ਰਿਸਟੀਨ ਵੋਲਫ ਨੇ ਆਖਰੀ ਦੌਰ 'ਚ ਇਕ ਵੀ ਬੋਗੀ ਨਹੀਂ ਕੀਤੀ ਤੇ 69 ਦਾ ਕਾਰਡ ਖੇਡ ਕੇ ਪਹਿਲਾ ਲੇਡੀਜ਼ ਯੂਰਪੀਅਨ ਟੂਰ ਖਿਤਾਬ ਹਾਸਲ ਕੀਤਾ। ਉਸਦਾ ਕੁਲ ਸਕੋਰ 11 ਅੰਡਰ 277 ਰਿਹਾ ਹੈ।