ਮੇਸੀ ਤੋਂ ਬਿਨਾ ਬਾਰਸੀਲੋਨਾ ਨੇ ਇੰਟਰ ਮਿਲਾਨ ਨੂੰ 2-0 ਨਾਲ ਹਰਾਇਆ
Thursday, Oct 25, 2018 - 02:49 PM (IST)

ਬਾਰਸੀਲੋਨਾ : ਬਾਰਸੀਲੋਨਾ ਨੇ ਲਿਓਨਲ ਮੇਸੀ ਤੋਂ ਬਿਨਾ ਖੇਡਦਿਆਂ ਵੀ ਚੈਂਪੀਅਨਸ ਲੀਗ ਫੁੱਟਬਾਲ ਵਿਚ ਇੰਟਰ ਮਿਲਾਨ ਨੂੰ 2-0 ਨਾਲ ਹਰਾ ਦਿੱਤਾ ਹੈ। ਹੱਥ ਵਿਚ ਫ੍ਰੈਕਚਰ ਕਾਰਨ ਮੇਸੀ 3 ਹਫਤੇ ਲਈ ਟੀਮ ਤੋਂ ਬਾਹਰ ਹਨ ਅਤੇ ਬਾਰਸੀਲੋਨਾ ਨੂੰ ਅਗਲਾ ਮੈਚ ਐਤਵਾਰ ਨੂੰ ਰੀਅਲ ਮੈਡ੍ਰਿਡ ਨਾਲ ਖੇਡਣਾ ਹੈ। ਇਸ ਜਿੱਤ ਨਾਲ ਬਾਰਸੀਲੋਨਾ ਨੇ ਆਖਰੀ 16 ਵਿਚ ਜਗ੍ਹਾ ਵੀ ਲਗਭਗ ਪੱਕੀ ਕਰ ਲਈ ਹੈ। ਉਸ ਦੇ 3 ਮੈਚਾਂ ਵਿਚ 9 ਅੰਕ ਹਨ ਅਤੇ ਉਹ ਗਰੁਪ ਵਿਚ ਚੋਟੀ 'ਤੇ ਕਾਬਿਜ਼ ਹਨ। ਬਾਰਸੀਲੋਨਾ ਲਈ ਰਾਫਿਨਹੋ ਨੇ ਪਹਿਲਾ ਗੋਲ ਕੀਤਾ ਜਦਕਿ ਅਲਬਾ ਨੇ ਦੂਜਾ ਗੋਲ ਕੀਤਾ।