ਜ਼ਖਮੀ ਦਾਸੁਨ ਸ਼ਨਾਕਾ ਵਿਸ਼ਵ ਕੱਪ ਤੋਂ ਬਾਹਰ, ਕਰੁਣਾਰਤਨੇ ਨੂੰ ਸੱਦਿਆ ਗਿਆ
Sunday, Oct 15, 2023 - 06:37 PM (IST)
ਨਵੀਂ ਦਿੱਲੀ : ਸ਼੍ਰੀਲੰਕਾ ਟੀਮ ਦੇ ਕਪਤਾਨ ਦਾਸੁਨ ਸ਼ਨਾਕਾ ਸੱਟ ਕਾਰਨ ਆਈ. ਸੀ. ਸੀ. ਪੁਰਸ਼ ਕ੍ਰਿਕਟ ਵਿਸ਼ਵ ਕੱਪ (ਕ੍ਰਿਕਟ ਵਿਸ਼ਵ ਕੱਪ 2023) ਦੇ ਬਾਕੀ ਦੇ ਬਚੇ ਮੈਚਾਂ ਤੋਂ ਬਾਹਰ ਹੋ ਗਏ ਹਨ। ਆਈ. ਸੀ. ਸੀ. ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਈਵੈਂਟ ਟੈਕਨੀਕਲ ਕਮੇਟੀ ਨੇ ਸ਼ਨੀਵਾਰ ਨੂੰ ਇੱਥੇ ਸ਼੍ਰੀਲੰਕਾ ਦੀ ਟੀਮ ਵਿੱਚ ਦਾਸੁਨ ਸ਼ਨਾਕਾ ਦੀ ਜਗ੍ਹਾ ਚਮਿਕਾ ਕਰੁਣਾਰਤਨੇ ਨੂੰ ਮਨਜ਼ੂਰੀ ਦੇ ਦਿੱਤੀ ਹੈ।ਕਰੁਣਾਰਤਨੇ ਹੁਣ ਤੱਕ 23 ਵਨਡੇ ਖੇਡ ਚੁੱਕੇ ਹਨ। ਸ਼ਨਾਕਾ 10 ਅਕਤੂਬਰ ਨੂੰ ਪਾਕਿਸਤਾਨ ਦੇ ਖਿਲਾਫ ਮੈਚ 'ਚ ਸੱਜੇ ਪੱਟ 'ਚ ਮਾਸਪੇਸ਼ੀ ਦੀ ਸੱਟ ਕਾਰਨ ਜ਼ਖਮੀ ਹੋ ਗਿਆ ਸੀ।ਉਸ ਦੀ ਸੱਟ ਨੂੰ ਠੀਕ ਹੋਣ 'ਚ ਤਿੰਨ ਹਫਤੇ ਲੱਗ ਸਕਦੇ ਹਨ।
ਇਹ ਵੀ ਪੜ੍ਹੋ : CWC 23: ਸ਼ਰਮਨਾਕ ਹਾਰ ਤੋਂ ਬਾਅਦ ਕੋਹਲੀ ਤੋਂ ਜਰਸੀ ਲੈਣ 'ਤੇ ਬਾਬਰ ਆਜ਼ਮ 'ਤੇ ਭੜਕੇ ਵਸੀਮ ਅਕਰਮ
ਕਰੁਣਾਰਤਨੇ ਪਹਿਲਾਂ ਹੀ ਭਾਰਤ ਵਿੱਚ ਹਨ ਅਤੇ ਇੱਕ ਰਿਜ਼ਰਵ ਖਿਡਾਰੀ ਦੇ ਰੂਪ ਵਿੱਚ ਟੀਮ ਦੇ ਨਾਲ ਯਾਤਰਾ ਕਰ ਰਹੇ ਹਨ। ਉਹ ਸੋਮਵਾਰ ਨੂੰ ਲਖਨਊ 'ਚ ਆਸਟ੍ਰੇਲੀਆ ਖਿਲਾਫ ਹੋਣ ਵਾਲੇ ਮੈਚ ਦੌਰਾਨ ਪਲੇਇੰਗ 11 'ਚ ਆ ਸਕਦਾ ਹੈ। 27 ਸਾਲਾ ਖਿਡਾਰੀ ਅਪ੍ਰੈਲ ਦੇ ਸ਼ੁਰੂ ਵਿੱਚ ਨਿਊਜ਼ੀਲੈਂਡ ਦੇ ਖਿਲਾਫ ਟੀ-20 ਆਈ ਤੋਂ ਬਾਅਦ ਸ਼੍ਰੀਲੰਕਾ ਲਈ ਨਹੀਂ ਖੇਡਿਆ ਹੈ, ਪਰ ਉਸਨੇ ਤਿੰਨਾਂ ਫਾਰਮੈਟਾਂ ਵਿੱਚ ਆਪਣੇ ਦੇਸ਼ ਲਈ 60 ਤੋਂ ਵੱਧ ਮੈਚ ਖੇਡੇ ਹਨ। ਫਾਰਮ ਵਿੱਚ ਚੱਲ ਰਹੇ ਬੱਲੇਬਾਜ਼ ਕੁਸਲ ਮੈਂਡਿਸ ਸ਼੍ਰੀਲੰਕਾ ਟੀਮ ਦੇ ਉਪ ਕਪਤਾਨ ਹਨ ਅਤੇ ਸ਼ਨਾਕਾ ਦੀ ਗੈਰ-ਮੌਜੂਦਗੀ ਵਿੱਚ ਉਨ੍ਹਾਂ ਤੋਂ ਕਪਤਾਨੀ ਸੰਭਾਲਣ ਦੀ ਉਮੀਦ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ