ਦੋਹਰੇ ਸੈਂਕੜੇ ਦੀ ਬਦੌਲਤ ਈਸ਼ਾਨ ਕਿਸ਼ਨ ਦੀ ICC ODI ਰੈਂਕਿੰਗ 'ਚ ਵੱਡੀ ਪੁਲਾਂਘ, ਪੁੱਜੇ ਇਸ ਸਥਾਨ 'ਤੇ

12/15/2022 5:11:46 PM

ਦੁਬਈ : ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ. ) ਦੀ ਬੁੱਧਵਾਰ ਨੂੰ ਜਾਰੀ ਕ੍ਰਿਕਟਰਾਂ ਦੀ ਤਾਜ਼ਾ ਰੈਂਕਿੰਗ 'ਚ ਸਟਾਰ ਭਾਰਤੀ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਧਮਾਲ ਮਚਾ ਦਿੱਤਾ ਹੈ। ਬੱਲੇਬਾਜ਼ ਈਸ਼ਾਨ ਕਿਸ਼ਨ 117 ਸਥਾਨਾਂ ਦੀ ਛਾਲ ਮਾਰ ਕੇ 37ਵੇਂ ਸਥਾਨ 'ਤੇ ਪਹੁੰਚ ਗਏ ਹਨ। ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੋ ਸਥਾਨਾਂ ਦੇ ਫਾਇਦੇ ਨਾਲ ਅੱਠਵੇਂ ਸਥਾਨ 'ਤੇ ਪਹੁੰਚ ਗਏ ਹਨ। ਕੋਹਲੀ ਨੇ ਤਿੰਨ ਸਾਲਾਂ ਤੋਂ ਵੱਧ ਸਮੇਂ ਵਿਚ ਆਪਣੇ ਪਹਿਲੇ ਇਕ ਰੋਜ਼ਾ ਸੈਂਕੜੇ ਦੀ ਬਦੌਲਤ ਰੈਂਕਿੰਗ ਵਿਚ ਵਾਧਾ ਦਰਜ ਕੀਤਾ, ਜੋ ਬੰਗਲਾਦੇਸ਼ ਵਿਰੁੱਧ ਆਇਆ ਸੀ। 

ਇਹ ਵੀ ਪੜ੍ਹੋ : FIFA WC 2022 : ਫਰਾਂਸ ਫਾਈਨਲ 'ਚ, ਮੋਰੱਕੋ ਨੂੰ 2-0 ਨਾਲ ਹਰਾਇਆ

ਈਸ਼ਾਨ ਕਿਸ਼ਨ ਨੇ ਇਸ ਮੈਚ 'ਚ ਆਪਣਾ ਸਭ ਤੋਂ ਤੇਜ਼ ਦੋਹਰਾ ਸੈਂਕੜਾ ਲਗਾਇਆ। ਸਾਬਕਾ ਭਾਰਤੀ ਕਪਤਾਨ ਕੋਹਲੀ ਨੇ ਸ਼ਨੀਵਾਰ ਨੂੰ ਚਟਗਾਂਵ 'ਚ ਬੰਗਲਾਦੇਸ਼ ਖਿਲਾਫ ਤੀਜੇ ਅਤੇ ਆਖਰੀ ਵਨਡੇ 'ਚ 91 ਗੇਂਦਾਂ 'ਤੇ 113 ਦੌੜਾਂ ਦੀ ਪਾਰੀ ਖੇਡੀ ਸੀ। ਅਗਸਤ 2019 ਤੋਂ ਬਾਅਦ 50 ਓਵਰਾਂ ਦੇ ਫਾਰਮੈਟ ਵਿਚ ਇਹ ਉਸ ਦਾ ਪਹਿਲਾ ਸੈਂਕੜਾ ਸੀ। ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਈਸ਼ਾਨ ਨੇ 131 ਗੇਂਦਾਂ ਵਿੱਚ 210 ਦੌੜਾਂ ਦੀ ਰਿਕਾਰਡ ਤੋੜ ਪਾਰੀ ਖੇਡੀ।

ਇਹ ਵੀ ਪੜ੍ਹੋ : ਅਰਜੁਨ ਤੇਂਦੁਲਕਰ ਨੇ ਫਰਸਟ ਕਲਾਸ ਡੈਬਿਊ 'ਚ ਲਾਇਆ ਸੈਂਕੜਾ, ਪਿਤਾ ਨੇ ਵੀ 34 ਸਾਲ ਪਹਿਲਾਂ ਬਣਾਇਆ ਸੀ ਰਿਕਾਰਡ

ਢਾਕਾ ਵਿੱਚ ਲੜੀ ਦੇ ਦੂਜੇ ਮੈਚ ਵਿੱਚ 82 ਦੌੜਾਂ ਪਾਰੀ ਦੇ ਨਾਲ ਸ਼੍ਰੇਅਸ ਅਈਅਰ ਵੀ ਬੱਲੇਬਾਜ਼ੀ ਸੂਚੀ ਵਿੱਚ 20ਵੇਂ ਤੋਂ 15ਵੇਂ ਸਥਾਨ 'ਤੇ ਪਹੁੰਚਣ ਵਿੱਚ ਕਾਮਯਾਬ ਰਿਹਾ। ਗੇਂਦਬਾਜ਼ਾਂ 'ਚ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਵਨਡੇ ਰੈਂਕਿੰਗ 'ਚ ਚਾਰ ਸਥਾਨ ਦੇ ਫਾਇਦੇ ਨਾਲ 22ਵੇਂ ਸਥਾਨ 'ਤੇ ਪਹੁੰਚ ਗਏ ਹਨ। ਬੰਗਲਾਦੇਸ਼ ਦੇ ਸਪਿਨ ਆਲਰਾਊਂਡਰ ਸ਼ਾਕਿਬ ਅਲ ਹਸਨ ਇਕ ਸਥਾਨ ਦੇ ਫਾਇਦੇ ਨਾਲ ਅੱਠਵੇਂ ਸਥਾਨ 'ਤੇ ਪਹੁੰਚ ਗਏ ਹਨ। ਆਲਰਾਊਂਡਰਾਂ ਦੀ ਸੂਚੀ 'ਚ ਬੰਗਲਾਦੇਸ਼ ਦੇ ਮੇਹਦੀ ਹਸਨ ਮਿਰਾਜ ਨੂੰ ਤਿੰਨ ਸਥਾਨਾਂ ਦਾ ਫਾਇਦਾ ਹੋ ਕੇ ਤੀਜੇ ਨੰਬਰ 'ਤੇ ਪਹੁੰਚ ਗਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News