ਵਿਸ਼ਵ ਕੈਡੇਟ ਕੁਸ਼ਤੀ ਵਿਚ ਸੋਨ ਤਮਗਾ ਜਿੱਤਣ ਵਾਲੀ ਸੋਨਮ ਨੂੰ ਨਕਦ ਪੁਰਸਕਾਰ
Wednesday, Aug 07, 2019 - 06:50 PM (IST)

ਨਵੀਂ ਦਿੱਲੀ : ਵਿਸ਼ਵ ਕੈਡੇਟ ਕੁਸ਼ਤੀ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੀ ਮਹਿਲਾ ਪਹਿਲਵਾਨ ਸੋਨਮ ਮਲਿਕ ਨੂੰ ਨਕਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸਿਰਫ 16 ਸਾਲ ਦੀ ਉਮਰ ਵਿਚ ਭਾਰਤ ਕੇਸਰੀ ਦਾ ਖਿਤਾਬ ਜਿੱਤਣ ਵਾਲੀ ਮਹਿਲਾ ਪਹਿਲਵਾਨ ਸੋਨਮ ਨੇ ਹਾਲ ਹੀ 'ਚ ਬੁਲਗਾਰੀਆ ਵਿਚ ਆਯੋਜਿਤ ਵਰਲਡ ਕੈਡੇਟ ਕੁਸ਼ਤੀ ਪ੍ਰਤੀਯੋਗਿਤਾ ਵਿਚ ਸੋਮ ਤਮਗਾ ਜਿੱਤਿਆ ਸੀ। ਸੋਨਮ ਨੇ ਬੁੱਧਵਾਰ ਨੂੰ ਦਿੱਲੀ ਵਿਖੇ ਅਖਿਲ ਭਾਰਤੀ ਕੁਸ਼ਤੀ ਮਹਾਸੰਘ ਦੇ ਹੈਡਕੁਆਰਟਰ ਵਿਚ ਸਵਾਗਤ ਕੀਤਾ ਗਿਆ ਜਿਸ ਵਿਚ ਸੋਨਮ ਨੂੰ 21000 ਰੁਪਏ ਨਕਦ ਅਤੇ ਉਸਦੇ ਕੋਚ ਅਜਮੇਰ ਮਲਿਕ ਨੂੰ 15000 ਰੁਪਏ ਦੇ ਕੇ ਸਨਮਾਨਤ ਕੀਤਾ ਗਿਆ। ਇਸ ਆਯੋਜਨ ਵਿਚ ਮੁੱਖ ਮਹਿਮਾਨ ਪ੍ਰਵੀਨ ਗੋਇਲ ਉਪ ਪ੍ਰਧਾਨ ਅਖਿਲ ਭਾਰਤੀ ਕੁਸ਼ਤੀ ਮਹਾਸੰਘ, ਪ੍ਰਸ਼ਾਂਤ ਰੋਹਤਗੀ ਚੇਅਰਮੈਨ ਕੁਸ਼ਤੀ ਮਹਾਸੰਘ, ਸੁਰਿੰਦਰ ਕਾਲੀਰਮਨ, ਸੰਜੀਵ ਸੰਧੂ, ਸੰਜੀਵ ਲਾਕਰ ਮੌਜੂਦ ਸਨ।