ਵਿੰਡੀਜ਼ ਨੇ ਦੂਜੇ ਵਨ-ਡੇ ''ਚ ਕੀਤੀ ਜਿੱਤ ਹਾਸਲ, ਸੀਰੀਜ਼ ''ਚ ਕੀਤੀ 1-1 ਨਾਲ ਬਰਾਬਰੀ

06/12/2017 6:49:03 PM

ਸੈਂਟ ਲੂਸੀਆ— ਪਹਿਲੇ ਵਨ-ਡੇ ਮੈਚ ਦੀ ਹਾਰ ਤੋਂ ਬਾਅਦ ਵਿੰਡੀਜ਼ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਸ਼ਾਈ ਹੋਪ (ਅਜੇਤੂ 48) ਅਤੇ ਐਵਿਨ ਲੂਈਸ (33) ਦੀ ਉਪਯੋਗੀ ਪਾਰੀਆਂ ਦੀ ਬਦੌਲਤ ਦੂਜੇ ਵਨ ਡੇ 'ਅਫਗਾਨੀਸਤਾਨ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-1 ਨਾਲ ਬਰਾਬਰੀ ਹਾਸਲ ਕਰ ਲਈ ਹੈ। ਅਫਗਾਨਿਸਤਾਨ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 37.3 ਓਵਰ 'ਚ ਸਿਰਫ 135 ਦੌੜਾਂ 'ਤੇ ਹੀ ਢੇਰ ਹੋ ਗਈ। ਵਿੰਡੀਜ਼ ਨੇ 39.2 ਓਵਰ 'ਚ 6 ਵਿਕਟਾਂ 'ਤੇ 139 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ।
ਹੋਪ ਨੇ 77 ਗੇਂਦਾਂ 'ਚ ਤਿੰਨ ਚੌਕਿਆਂ ਦੀ ਮਦਦ ਨਾਲ 48 ਦੌੜਾਂ ਦੀ ਪਾਰੀ ਖੇਡੀ। ਲੂਈਸ ਨੇ 36 ਗੇਂਦਾਂ 'ਚ 5 ਚੌਕਿਆਂ ਦੀ ਮਦਦ ਨਾਲ 33 ਦੌੜਾਂ ਬਣਾਈਆਂ। ਪਿਛਲੇ ਮੈਚ 'ਚ 7 ਵਿਕਟਾਂ ਹਾਸਲ ਕਰਨ ਵਾਲੇ ਲੇਗ ਸਪਿਨਰ ਰਾਸ਼ਿਦ ਖਾਨ ਨੇ ਇਸ ਮੈਚ 'ਚ ਵੀ 10 ਓਵਰ 'ਚ 26 ਦੌੜਾਂ ਦੇ ਕੇ ਤਿੰਨ ਵਿਕਟ ਹਾਸਲ ਕੀਤੀਆਂ। ਗੁਲਬਾਦਿਨ ਨੈਬ ਨੇ 15 ਦੌੜਾਂ 'ਤੇ ਦੋ ਅਤੇ ਮੁਹੰਮਦ ਨੀ ਨੇ 33 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ।
ਇਸ ਤੋਂ ਪਹਿਲਾਂ ਅਫਗਾਨਿਸਤਾਨ ਨੇ ਗੁਲਬਾਦਿਨ ਨੈਬ (51) ਦੇ ਉਪਯੋਗੀ ਅਰਧ ਸੈਂਕੜੇ ਦੀ ਬਦੌਲਤ 135 ਦੌੜਾਂ ਹੀ ਬਣਾਈਆਂ। ਨੈਬ ਨੇ 73 ਗੇਂਦਾਂ 'ਚ 2 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 51 ਦੌੜਾਂ ਦੀ ਪਾਰੀ ਖੇਡੀ। ਵਿੰਡੀਜ਼ ਵਲੋਂ ਸ਼ੇਨਨ ਗੇਬਰਿਅਲ ਨੇ 25 ਦੌੜਾਂ 'ਤੇ 2 ਵਿਕਟਾਂ, ਜੈਸਨ ਹੋਲਡਰ ਨੇ 38 ਦੌੜਾਂ 'ਤੇ 2 ਵਿਕਟਾਂ ਅਤੇ ਐਸ਼ਲੇ ਨਰਸ ਨੇ 33 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਸੀਰੀਜ਼ ਦਾ ਤੀਜਾ ਅਤੇ ਫੈਸਲਾਕੁੰਨ ਮੈਚ ਬੁੱਧਵਾਰ ਨੂੰ ਖੇਡਿਆ ਜਾਵੇਗਾ।


Related News