ਵਿੰਡੀਜ਼ ਟੀਮ ਨੂੰ ਲੱਗਾ ਵੱਡਾ ਝਟਕਾ, ਜ਼ਖਮੀ ਹੋਣ ਕਾਰਨ ਬਾਹਰ ਹੋਇਆ ਇਹ ਸਟਾਰ ਖਿਡਾਰੀ

Friday, Aug 02, 2019 - 09:52 PM (IST)

ਵਿੰਡੀਜ਼ ਟੀਮ ਨੂੰ ਲੱਗਾ ਵੱਡਾ ਝਟਕਾ, ਜ਼ਖਮੀ ਹੋਣ ਕਾਰਨ ਬਾਹਰ ਹੋਇਆ ਇਹ ਸਟਾਰ ਖਿਡਾਰੀ

ਸਪੋਰਟਸ ਡੈੱਕਸ— ਸ਼ਨੀਵਾਰ ਨੂੰ ਅਮਰੀਕਾ ਦੇ ਫਲੋਰਿਡਾ 'ਚ ਹੋਣ ਵਾਲੇ ਭਾਰਤ ਬਨਾਮ ਵੈਸਟਇੰਡੀਜ਼ ਟੀ-20 ਅੰਤਰਰਾਸ਼ਟਰੀ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾਵੇਗਾ ਪਰ ਇਸ ਤੋਂ ਪਹਿਲਾਂ ਵਿੰਡੀਜ਼ ਟੀਮ ਦੇ ਸਟਾਰ ਟੀ-20 ਖਿਡਾਰੀ ਆਂਦਰੇ ਰਸੇਲ ਜ਼ਖਮੀ ਹੋਣ ਕਾਰਨ ਸੀਰੀਜ਼ ਦੇ ਪਹਿਲੇ 2 ਮੈਚਾਂ ਤੋਂ ਬਾਹਰ ਹੋ ਗਏ ਹਨ। ਹੁਣ ਉਸਦੀ ਜਗ੍ਹਾ ਜੇਸਨ ਮੁਹੰਮਦ ਨੂੰ ਟੀਮ 'ਚ ਰੱਖਿਆ ਗਿਆ ਹੈ।
ਵਿਸ਼ਵ ਕੱਪ 2019 ਦੌਰਾਨ ਆਂਦਰੇ ਰਸੇਲ ਦੇ ਗੋਢੇ 'ਤੇ ਸੱਟ ਲੱਗ ਗਈ ਸੀ ਜਿਸ ਕਾਰਨ ਉਸ ਨੂੰ ਟੀਮ ਤੋਂ ਬਾਹਰ ਹੋਣਾ ਪਿਆ ਸੀ ਤੇ ਇਕ ਫਿਰ ਇਸ ਸੱਟ ਕਾਰਨ ਉਹ ਟੀਮ ਦੇ ਨਾਲ ਟੀ-20 ਲੀਗ ਦਾ ਹਿੱਸਾ ਨਹੀਂ ਹੋਣਗੇ। ਹਾਲਾਂਕਿ ਕੁਝ ਦਿਨ ਪਹਿਲਾਂ ਉਸਦੀ ਇਹ ਸੱਟ ਠੀਕ ਹੋ ਗਈ ਸੀ ਪਰ ਕੈਨੇਡਾ 'ਚ ਚੱਲ ਰਹੀ ਗਲੋਬਲ ਟੀ-20 ਲੀਗ 'ਚ ਇਕ ਵਾਰ ਫਿਰ ਉਸਦੇ ਗੋਢੇ 'ਚ ਦਰਦ ਹੋਣ ਲੱਗਾ, ਜਿਸ ਦੇ ਬਾਅਦ ਉਸ ਨੂੰ ਆਗਾਮੀ ਟੀ-20 ਸੀਰੀਜ਼ ਦੇ ਦੋ ਮੈਚਾਂ 'ਚੋਂ ਹਟਾ ਦਿੱਤਾ ਗਿਆ ਹੈ।


author

Gurdeep Singh

Content Editor

Related News