ਭਾਰਤ ਖਿਲਾਫ ਬਾਂਹ 'ਤੇ ਕਾਲੀ ਪੱਟੀ ਬੰਨ ਮੈਦਾਨ 'ਤੇ ਉਤਰੀ ਵੈਸਟਇੰਡੀਜ਼ ਟੀਮ, ਜਾਣੋ ਵਜ੍ਹਾ

12/18/2019 2:44:25 PM

ਸਪੋਰਟਸ ਡੈਸਕ— ਭਾਰਤ ਖਿਲਾਫ ਵੈਸਟਇੰਡੀਜ਼ ਦੀ ਟੀਮ ਵਿਸ਼ਾਖਾਪਟਨਮ 'ਚ ਅੱਜ ਦੂਜੇ ਵਨ-ਡੇ ਮੈਚ ਦੇ ਦੌਰਾਨ ਬਾਂਹ 'ਤੇ ਕਾਲੀ ਪੱਟੀ ਬੰਨ੍ਹੀ ਉਤਰੀ। ਦਰਅਸਲ 1960 ਦੇ ਦਸ਼ਕ ਦੇ ਮਹਾਨ ਖਿਡਾਰੀ ਬਾਸਿਲ ਬੂਚਰ ਦੇ ਸਨਮਾਨ ਵੈਸਟਇੰਡੀਜ਼ ਦੀ ਟੀਮ ਨੇ ਇਹ ਕਦਮ ਚੁੱਕਿਆ। ਬੂਚਰ ਦਾ ਸੋਮਵਾਰ ਨੂੰ 86 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਸੀ। ਗਯਾਨਾ ਦੇ ਸੱਜੇ ਪਾਸੇ ਹੱਥ ਦੇ ਬੱਲੇਬਾਜ਼ ਬੂਚਰ ਨੇ ਭਾਰਤ ਖਿਲਾਫ ਡੈਬਿਊ ਕੀਤਾ ਅਤੇ 1969 ਤਕ 44 ਟੈਸਟ ਖੇਡੇ। ਉਨ੍ਹਾਂ ਨੇ 7 ਸੈਂਕੜੇ ਅਤੇ 16 ਅਰਧ ਸੈਂਕੜਿਆਂ ਦੀ ਮਦਦ ਨਾਲ 43.11 ਦੀ ਔਸਤ ਨਾਲ 3104 ਦੌੜਾਂ ਬਣਾਈਆਂ ਸਨ, ਜਿਸ 'ਚ ਉਨ੍ਹਾਂ ਦਾ ਸਰਵਸ਼੍ਰੇਸ਼ਠ ਸਕੋਰ 209 ਦੌੜਾਂ ਦਾ ਰਿਹਾ।PunjabKesari
ਬੂਚਰ ਨੇ 1963 'ਚ ਲਾਰਡਸ 'ਚ ਇੰਗਲੈਂਡ ਖਿਲਾਫ 133 ਦੌੜਾਂ ਦੀ ਯਾਦਗਾਰ ਪਾਰੀ ਖੇਡੀ। ਇਸ ਪਾਰੀ 'ਚ ਬ੍ਰੇਕ ਦੇ ਦੌਰਾਨ ਉਨ੍ਹਾਂ ਨੂੰ ਆਪਣੀ ਪਤਨੀ ਦੇ ਗਰਭਪਾਤ ਦੀ ਖਬਰ ਮਿਲੀ। ਉਨ੍ਹਾਂ ਨੇ ਟੈਲੀਗ੍ਰਾਮ ਪੜ੍ਹਿਆ ਅਤੇ ਦੁਬਾਰਾ ਬੱਲੇਬਾਜ਼ੀ ਲਈ ਚੱਲੇ ਗਏ। ਉਨ੍ਹਾਂ ਨੇ 1965 'ਚ ਇੰਗਲੈਂਡ ਦੇ ਆਪਣੇ ਅਗਲੇ ਦੌਰ 'ਤੇ ਨਾਟਿੰਘਮ ਦੇ ਟਰੇਂਟਬ੍ਰਿਜ 'ਚ 209 ਦੌੜਾਂ ਦੀ ਪਾਰੀ ਖੇਡੀ ਸੀ।PunjabKesari
ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਕਪਤਾਨ ਕੇਰਨ ਪੋਲਾਰਡ ਨੇ ਏ. ਸੀ. ਏ-ਵੀ. ਡੀ. ਸੀ. ਏ. ਕ੍ਰਿਕਟ ਸਟੇਡੀਅਮ 'ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਵੈਸਟਇੰਡੀਜ਼ ਦੀ ਟੀਮ ਪਹਿਲਾ ਵਨ-ਡੇ ਮੈਚ 8 ਵਿਕਟਾਂ ਨਾਲ ਜਿੱਤ ਕੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ।


Related News